
ਟੈ੍ਰਫਿਕ ਨਾਕੇ ਤੇ ਰੁਕਣ ਦਾ ਇਸ਼ਾਰਾ ਕਰਕੇ ਵੀ ਨਾ ਰੁਕਣ ਤੇ ਟੈ੍ਰਫਿਕ ਇੰਚਾਰਜ ਨੇ ਆਪਣੀ ਗੱਡੀ ਭਜਾ ਦਬੋਚਿਆ ਵਾਹਨ ਚਾਲਕ
- by Jasbeer Singh
- December 9, 2024

ਟੈ੍ਰਫਿਕ ਨਾਕੇ ਤੇ ਰੁਕਣ ਦਾ ਇਸ਼ਾਰਾ ਕਰਕੇ ਵੀ ਨਾ ਰੁਕਣ ਤੇ ਟੈ੍ਰਫਿਕ ਇੰਚਾਰਜ ਨੇ ਆਪਣੀ ਗੱਡੀ ਭਜਾ ਦਬੋਚਿਆ ਵਾਹਨ ਚਾਲਕ ਬਟਾਲਾ : ਬਟਾਲਾ ਦੇ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਵਿਚ ਟਰੈਫਿਕ ਇੰਚਾਰਜ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਜਿਸ ’ਤੇ ਪੰਜਾਬ ਪੁਲਿਸ ਦਾ ਸਟਿੱਕਰ ਲੱਗਾ ਹੋਇਆ ਸੀ । ਗੱਡੀ ’ਤੇ ਨੰਬਰ ਪਲੇਟ ਨਹੀਂ ਸੀ, ਜਦੋਂ ਇਸ ਗੱਡੀ ਨੂੰ ਹੱਥ ਦਿੱਤਾ ਤਾਂ ਇਸ ਨੌਜਵਾਨ ਨੇ ਗੱਡੀ ਭਜਾ ਲਈ । ਟਰੈਫਿਕ ਦੇ ਇੰਚਾਰਜ ਨੇ ਵੀ ਇਸ ਦੇ ਪਿੱਛੇ ਗੱਡੀ ਭਜਾ ਲਈ। ਕਰੀਬ ਇਕ ਕਿਲੋਮੀਟਰ ਦੂਰ ਜਾ ਕੇ ਇਸ ਗੱਡੀ ਨੂੰ ਰੋਕਿਆ ਗਿਆ । ਇਸ ਗੱਡੀ ਵਿਚ ਤਿੰਨ ਨੌਜਵਾਨ ਸਵਾਰ ਸਨ । ਤਿੰਨਾਂ ’ਚੋਂ ਇੱਕ ਪੁਲਿਸ ਦਾ ਕਾਂਸਟੇਬਲ ਸੀ, ਜਿਸ ਨੂੰ ਪੁਲਿਸ ਨੇ ਰਾਊਂਡ ਅਪ ਕਰ ਲਿਆ ।