National
0
ਮਕਾਨ ਨੂੰ ਤੋੜਦੇ ਸਮੇਂ ਡਿੱਗੀ ਛੱਤ ਵਿਚ ਨਿਕਲਿਆ ਸਰੀਆ ਵੱਜਿਆ ਹੇਠਾਂ ਖੜ੍ਹੇ ਨੌਜਵਾਨ ਦੀ ਛਾਤੀ ਵਿਚ
- by Jasbeer Singh
- July 6, 2024
ਮਕਾਨ ਨੂੰ ਤੋੜਦੇ ਸਮੇਂ ਡਿੱਗੀ ਛੱਤ ਵਿਚ ਨਿਕਲਿਆ ਸਰੀਆ ਵੱਜਿਆ ਹੇਠਾਂ ਖੜ੍ਹੇ ਨੌਜਵਾਨ ਦੀ ਛਾਤੀ ਵਿਚ ਉਤਰ ਪ੍ਰਦੇਸ਼ : ਮਕਾਨ ਨੂੰ ਤੋੜਦੇ ਸਮੇਂ ਡਿੱਗੀ ਛੱਤ ਵਿਚ ਨਿਕਲਿਆ ਸਰੀਆ ਹੇਠਾਂ ਖੜ੍ਹੇ ਨੌਜਵਾਨ ਦੀ ਛਾਤੀ ਵਿਚ ਵੱਜਦਿਆਂ ਹੀ ਆਰ ਪਾਰ ਹੋ ਗਿਆ ਹੈ। ਉਕਤ ਭਾਣਾ ਉਤਰ ਪ੍ਰਦੇਸ਼ ਦੇ ਜਿਲਾ ਸੁਲਤਾਨਪੁਰ ਵਿਖੇ ਵਾਪਰਿਆ ਹੈ। ਦੱਸਣਯੋਗ ਹੈ ਕਿ ਇਲਾਜ ਲਈ ਦਾਖਲ ਕਰਵਾਏ ਗਏ ਵਿਅਕਤੀ ਦੀ ਹਾਲਤ ਦੇ ਚਲਦਿਆਂ ਡਾਕਟਰਾਂ ਵਲੋਂ ਉਸ ਨੂੰ ਲਖਨਊ ਰੈਫਰ ਕਰ ਦਿੱਤਾ ਗਿਆ ਹੈ। ਇਥੇ ਇਹ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਜਿਸ ਮਕਾਨ ਦੀ ਛੱਤ ਤੋੜੀ ਜਾ ਰਹੀ ਹੈ ਸ਼ੇਰੂ ਉਸੇ ਘਰ ਦੇ ਮਾਲਕ ਅਜੀਜ ਅੰਸਾਰੀ ਦਾ ਪੁੱਤਰ ਹੈ ਅਤੇ ਸਰੀਆ ਆਰ ਪਾਰ ਹੋਣ ਦੇ ਚਲਦਿਆਂ ਖੁਦ ਹੀ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਪਹੁੰਚਿਆ ਸੀ।

