ਜਨਮ ਦਿਨ ਦੀ ਪਾਰਟੀ ਕਰਕੇ ਵਾਪਸ ਆਉਂਦਿਆਂ ਵਰਣਾ ਕਾਰ ਨੇ ਟੱਕਰ ਮਾਰ ਪਹੰੁੰਚਾਇਆ ਮੌਤ ਕੋਲ
- by Jasbeer Singh
- August 22, 2024
ਜਨਮ ਦਿਨ ਦੀ ਪਾਰਟੀ ਕਰਕੇ ਵਾਪਸ ਆਉਂਦਿਆਂ ਵਰਣਾ ਕਾਰ ਨੇ ਟੱਕਰ ਮਾਰ ਪਹੰੁੰਚਾਇਆ ਮੌਤ ਕੋਲ ਫਗਵਾੜਾ : ਪੰਜਾਬ ਦੇ ਸ਼ਹਿਰ ਫਗਵਾੜਾ ਦੇ ਨੌਜਵਾਨ ਧੀਰਜ ਕੁਮਾਰ ਦੀ ਵਰਨਾ ਕਾਰ ਵਲੋਂ ਟੱਕਰ ਮਾਰ ਦੇਣ ਦੇ ਚਲਦਿਆਂ ਮੌਤ ਹੋ ਗਈ ਹੈ ਜਦੋਂ ਕਿ ਉਸਦੇ ਬਾਕੀ ਦੋਸਤ ਗੰਭੀਰ ਫੱਟੜ ਹੋ ਗਏ ਹਨ। ਦੱਸਣਯੋਗ ਹੈ ਕਿ ਫਗਵਾੜਾ ਦਾ ਵਸ਼ਨੀਕ ਧੀਰਜ ਕੁਮਾਰ ਤੇ ਉਸਦੇ ਦੋਸਤ ਜਨਮ ਦਿਨ ਮਨਾਉਣ ਲਈ ਫਗਵਾੜਾ ਦੇ ਨਜ਼ਦੀਕ ਪੈਂਦੇ ਪਟਵਾਰੀ ਢਾਬੇ `ਤੇ ਗਏ ਸਨ, ਜਿਸ ਦੌਰਾਨ ਜਨਮ ਦਿਨ ਦੀ ਪਾਰਟੀ ਕਰਨ ਤੋਂ ਬਾਅਦ ਜਦੋਂ ਸਾਰੇ ਦੋਸਤ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਪਾਰਕਿੰਗ ਵਿੱਚ ਪਹੁੰਚੇ ਹੀ ਸਨ ਕਿ ਉਕਤ ਭਾਣਾ ਵਾਪਰ ਗਿਆ।
