

ਕਾ ਨੇ ਪੇ੍ਰਮੀ ਨਾਲ ਰਲ ਆਪਣਾ ਹੀ ਸਹੁਰਾ ਘਰ ਲੁੱਟਿਆਪ੍ਰੇਮਿ ਉਤਰ ਪ੍ਰਦੇਸ਼, 10 ਜੂਨ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਜਿਸਨੂੰ ਯੂ. ਪੀ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਦੇ ਸ਼ਹਿਰ ਹਾਪੁਰ ਦੇ ਵਿਚ ਪੈਂਦੇ ਪਿੰਡ ਨਾਗੌਲਾ ਵਿਖੇ ਇਕ ਪ੍ਰੇਮੀ ਜੋੜੇ ਨੇ ਕਮਾਲ ਦਾ ਕਾਰਨਾਮਾ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਹਾਪੁਰ ਵਿਚ ਇਕ ਵਿਆਹੁਤਾ ਮਹਿਲਾ ਨੇ ਆਪਣੇ ਪ੍ਰੇਮੀ ਦੇ ਪ੍ਰੇਮ ਵਿਚ ਆ ਕੇ ਆਪਣੇ ਹੀ ਸਹੁਰੇ ਘਰ ਜਿਥੇ ਉਹ ਵਿਆਹ ਕੇ ਆਈ ਹੈ ਪ੍ਰੇਮੀ ਨਾਲ ਮਿਲ ਕੇ ਚੋਰੀ ਦੀ ਘਟਨਾਂ ਨੂੰ ਅੰਜਾਮ ਦੇ ਦਿੱਤਾ। ਉਤਰ ਪ੍ਰਦੇਸ਼ ਦੇ ਸ਼ਹਿਰ ਹਾਪੁਰ ਦੇ ਪਿੰਡ ਨਾਗੌਲਾ ਵਿਖੇ ਵਾਪਰੀ ਚੋਰੀ ਦੀ ਘਟਨਾ ਦੀ ਸਿ਼ਕਾਇਤ ਪੁਲਸ ਕੋਲ ਘਰ ਦੇ ਬਜ਼ੁਰਗ ਮੈਂਬਰ ਵਲੋਂ ਦਰਜ ਕਰਵਾਏ ਜਾਣ ਤੇ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਘਟਨਾਕ੍ਰਮ ਨੂੰ ਅੰਜਾਮ ਕਿਸੇ ਅਪਰਾਧਿਕ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਵਲੋਂ ਨਾ ਦੇ ਕੇ ਬਲਕਿ ਕਿਸੇ ਭੇਤੀ ਵਲੋਂ ਹੀ ਦਿੱਤਾ ਗਿਆ ਹੈ।ਪੁਲਸ ਵਲੋਂ ਜਦੋਂ ਘਰ ਦੀ ਨੂੰਹ ਤੋ਼ ਕੀਤੀ ਗਈ ਸਵਾਲਾਂ ਭਰੀ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਘਰ ਦੀ ਨੂੰਹ ਹੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜਿਥੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਉਥੇ ਉਹ ਆਪਣੇ ਪ੍ਰੇਮੀ ਨਾਲ ਭੱਜਣ ਦੇ ਰੌਅ ਵਿਚ ਵੀ ਸੀ, ਜਿਸਨੂੰ ਪੁਲਸ ਵਲੋਂ ਪਕੜ ਲਿਆ ਗਿਆ ਤੇ ਹੁਣ ਦੋਵੇਂ ਜਣੇ ਅਜਿਹਾ ਕਾਰਾ ਕਰਨ ਤੇ ਜੁਰਮ ਵਿਚ ਪੁਲਸ ਦੀ ਪਕੜ ਵਿਚ ਹਨ। ਉਤਰ ਪ੍ਰਦੇਸ਼ ਪੁਲਸ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਪ੍ਰੇਮੀ ਪ੍ਰੇਮਿਕਾ ਕੋਲੋਂ 15 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਹਨ।ਇਸ ਸਬੰਧੀ ਪੁਲਸ ਸਟੇਸ਼ਨ ਇੰਚਾਰਜ ਆਖਿਆ ਹੈ ਕਿ ਮਾਮਲਾ ਪੂਰੀ ਤਰ੍ਹਾਂ ਅੰਦਰੂਨੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਵਿਚ ਘਰ ਦੀ ਨੂੰਹ ਨੇ ਮੁੱਖ ਭੂਮਿਕਾ ਨਿਭਾਈ ਹੈ ।ਜਿਸਦੇ ਚਲਦਿਆਂ ਦੋਹਾਂ ਵਿਚ ਹਿਰਾਸਤ ਵਿਚ ਲੈ ਕਾਰਵਾਈ ਕਰਦਿਆਂ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।