post

Jasbeer Singh

(Chief Editor)

ਜੋ ਵੀ ਸਾਡੇ ਧਰਮ, ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲੇਗਾ, ਅਸੀਂ ਉਸ ਨਾਲ ਉਹੋ ਜਿਹਾ ਹੀ ਵਰਤਾਓ ਕਰਾਂਗੇ : ਨਿਹੰਗ ਸਿੰਘ

post-img

ਜੋ ਵੀ ਸਾਡੇ ਧਰਮ, ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲੇਗਾ, ਅਸੀਂ ਉਸ ਨਾਲ ਉਹੋ ਜਿਹਾ ਹੀ ਵਰਤਾਓ ਕਰਾਂਗੇ : ਨਿਹੰਗ ਸਿੰਘ ਜਲੰਧਰ : ਜੋ ਵੀ ਸਾਡੇ ਧਰਮ, ਮਰਿਆਦਾ ਤੇ ਸ਼ਹੀਦਾਂ ਖਿਲਾਫ ਬੋਲੇਗਾ, ਅਸੀਂ ਉਸ ਨਾਲ ਉਹੋ ਜਿਹਾ ਹੀ ਵਰਤਾਓ ਕਰਾਂਗੇ, ਇਹ ਵਿਚਾਰ ਨਿਹੰਗ ਸਿੰਘਾਂ ਨੇ ਆਪਣਾ ਇਕ ਵੀਡੀਓ ਜਾਰੀ ਕਰਕੇ ਪ੍ਰਗਟਾਏ। ਦੱਸਣਯੋਗ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਸਿ਼ਵ ਸੈਨਿਕ ਸੰਦੀਪ ਥਾਪਰ ਤੇ ਤਿੰਨ ਨਿਹੰਗਾਂ ਵਲੋਂ ਤਲਵਾਰਾਂ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਨਿਹੰਗਾਂ ਵਿਚੋਂ ਦੋ ਨੂੰ ਫੜ ਲਿਆ ਗਿਆ ਤੇ ਇਕ ਹਾਲੇ ਵੀ ਫਰਾਰ ਹੈ, ਜਿਸਦੀ ਭਾਲ ਵਿਚ ਪੁਲਸ ਵਲੋਂ ਛਾਪੇਮਾਰੀ ਜਾਰੀ ਹੈ। ਉਨ੍ਹਾਂ ਜਾਤ ਖਿਲਾਫ ਬੋਲਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਾਂਗੇ ਨਹੀਂ ਬਾਰੇ ਬੋਲਦਿਆਂ ਕਿਹਾ ਕਿ ਸਿੱਖ ਧਰਮ ਕਿਸੇ ਦਾ ਵੀ ਵਿਰੋਧ ਨਹੀਂ ਕਰਦਾ ਤੇ ਨਾ ਹੀ ਜਾਤ ਜਾਂ ਧਰਮ ਦੇ ਆਧਾਰ `ਤੇ ਵਿਤਕਰਾ ਕਰਦਾ ਹੈ।ਉਨ੍ਹਾਂ ਕਿਹਾ ਕਿ ਜੀਭ ਦੀਆਂ ਹੱਡੀਆਂ ਨਹੀਂ ਹੁੰਦੀਆਂ ਪਰ ਇਹ ਹੱਡੀਆਂ ਤੁੜਵਾਂ ਦਿੰਦੀ ਹੈ। ਸਾਡੇ ਧਰਮ ਤੇ ਸ਼ਹੀਦਾਂ ਖਿਲਾਫ ਬੋਲਣ ਵਾਲਿਆਂ ਨੂੰ ਆਪਣੀ ਜ਼ੁਬਾਨ `ਤੇ ਕਾਬੂ ਰੱਖਣਾ ਚਾਹੀਦਾ ਹੈ।

Related Post

Instagram