post

Jasbeer Singh

(Chief Editor)

Patiala News

ਮੁਲਾਜ਼ਮਾਂ ਦਾ ਸੰਘਰਸ ਅਤੇ ਬਿਜਲੀ ਮੁਲਾਜਮ ਤਿੰਨ ਦਿਨ ਹੜਤਾਲ ਤੇ ਕਿਉ ? : ਮਨਜੀਤ ਸਿੰਘ ਚਾਹਲ

post-img

ਮੁਲਾਜ਼ਮਾਂ ਦਾ ਸੰਘਰਸ ਅਤੇ ਬਿਜਲੀ ਮੁਲਾਜਮ ਤਿੰਨ ਦਿਨ ਹੜਤਾਲ ਤੇ ਕਿਉ ? : ਮਨਜੀਤ ਸਿੰਘ ਚਾਹਲ ਪਟਿਆਲਾ : ਮੋਜੂਦਾ ਸਮੇਂ ਵਿੱਚ ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਖੇਤਰ ਵਿੱਚ ਤਕਰੀਬਨ 3. 67 ਲੱਖ ਮੁਲਾਜ਼ਮ ਕੰਮ ਕਰ ਰਿਹਾ ਇਸ ਤੋ ਇਲਾਵਾ 3,50 ਲੱਖ ਦੇ ਕਰੀਬ ਪੈਨਸ਼ਨਰ ਸਰਕਾਰੀ ਖਜਾਨੇ ਵਿਚੋ ਪੈਨਸ਼ਨ ਪ੍ਰਾਪਤ ਕਰ ਰਿਹਾ ਹੈ।ਇਹ ਵਰਗ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸੀਲ ਹੈ।ਪੰਜਾਬ ਵਿੱਚ ਸ੍ਰ:ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 30 ਮਹੀਨੇ ਤੋ ਸਥਾਪਤ ਹੈ।ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾ ਤੋ ਪਹਿਲਾ ਅਤੇ ਚੋਣਾਂ ਦੋਰਾਨ ਪਾਰਟੀ ਮੈਨੀਫੇਸਟੋ ਦੇ ਪੇਜ਼ ਨੰ:23 ਮੁਲਾਜ਼ਮਾਂ ਨਾਲ ਵਾਅਦੇ ਕੀਤੇ ਸਨ ਕਿ 6 ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਕੇ ਤਨਖਾਹ ਤਰੁੱਟੀਆਂ ਦੂਰ ਕੀਤੀਆਂ ਜਾਣਗੀਆਂ,ਹਰ ਤਰ੍ਹਾਂ ਦੀ ਠੇਕੇਦਾਰੀ ਤੋਰ ਤੇ ਹੋਈ ਭਰਤੀ ਪੂਰੇ ਸਕੇਲ ਵਿੱਚ ਪੱਕੀ ਕੀਤੀ ਜਾਵੇਗੀ, ਆਗਨਵਾੜੀ,ਹੈਲਪਰ,ਆਸਾ ,ਮਿਡ ਡੇ ਮੀਲ ਵਰਕਰਾਂ ਦੀਆਂ ਤਨਖਾਹਾ ਦੁੱਗਣੀਆਂ ਕੀਤੀਆਂ ਜਾਣਗੀਆਂ।ਪੁਰਾਣੀ ਪੈਨਸ਼ਨ ਦੀ ਬਹਾਲੀ,ਪ੍ਰਬੋਸਨ ਸਮਾਂ ਇਕ ਸਾਲ ਅਤੇ ਪ੍ਰਬੋਸ਼ਨ ਦੋਰਾਨ ਪੂਰੀ ਤਨਖਾਹ ਦਿੱਤੀ ਜਾਵੇਗੀ,ਮਾਨਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾ ਅਤੇ ਸਟਾਫ ਨੂੰ ਸਰਕਾਰੀ ਮੁਲਾਜਮ ਮੰਨਿਆ ਜਾਵੇਗਾ।ਹਰ ਸਾਲ ਪੰਜ ਲੱਖ ਨੋਕਰੀਆਂ ਦਿੱਤੀਆਂ ਜਾਣਗੀਆ,ਮੁਲਾਜਮਾਂ ਦੀਆਂ ਬਦਲੀਆਂ ਵਿੱਚ ਸਿਆਸੀ ਦਖਲ ਅੰਦਾਜ਼ੀ ਬੰਦ ਕੀਤੀ ਜਾਵੇਗੀ,ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਮਸਲੇ ਲੋਕ ਅਦਾਲਤ ਲਗਾ ਕੇ ਹੱਲ ਕੀਤੇ ਜਾਣਗੇ।ਇਸ ਤੋ ਇਲਾਵਾ ਸਰਕਾਰ ਨੇ ਪੰਜਾਬ ਦੇ ਹਰ ਵਰਗ ਨਾਲ ਗਰੰਟੀਆਂ ਦੇ ਰੂਪ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ।ਪੰਜਾਬ ਦੇ ਅਵਾਮ ਅਤੇ ਮੁਲਾਜ਼ਮਾਂ ਨੇ ਬੜੇ ਉਤਸਾਹ ਨਾਲ ਆਮ ਆਦਮੀ ਪਾਰਟੀ ਦੇ ਵਾਅਦਿਆਂ ਤੇ ਵਿਸ਼ਵਾਸ ਕੀਤਾ। ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਾ ਨੇ 24 ਮਹੀਨੇ ਪੰਜਾਬ ਸਰਕਾਰ ਤੇ ਇਤਬਾਰ ਕਰਕੇ ਆਪਣੇ ਸੰਘਰਸ਼ਾਂ ਨੂੰ ਮੁਲਤਵੀ ਰੱਖਿਆ ਤਾਂ ਜ਼ੋ ਸਰਕਾਰ ਨੂੰ ਮੁਲਾਜਮਾਂ ਦੇ ਮਸਲੇ ਸਮਝਣ ਲਈ ਮੋਕਾ ਮਿਲ ਸਕੇ।ਲੇਕਿਨ 30 ਮਹੀਨੇ ਬੀਤ ਜਾਣ ਦੇ ਬਾਵਜੂਦ ਸਰਕਾਰ ਮੁਲਾਜਮਾਂ,ਪੈਨਸ਼ਨਰਾਂ ਦੇ ਮਸਲੇ ਹੱਲ ਕਰਨ ਵਿੱਚ ਨਾਕਾਮਯਾਬ ਹੋ ਰਹੀ ਹੈ।ਆਮ ਆਦਮੀ ਦੀ ਪਾਰਟੀ ਨੇ ਲੋਕਾਂ ਅਤੇ ਮੁਲਾਜਮਾਂ ਨਾਲ ਵਾਅਦਾਂ ਕੀਤਾ ਸੀ ਕਿ ਸਰਕਾਰ ਬਨਣ ਤੋ ਬਾਅਦ ਕਿਸੇ ਵਰਗ ਨੂੰ ਧਰਨੇ ਮੁਜਾਹਰੇ ਨਹੀ ਕਰਨੇ ਪੈਣਗੇ।ਪਰ ਸਿਤਮ ਜਰੀਫੀ ਇਹ ਹੈ ਕਿ ਪਿਛਲੇ 6 ਮਹੀਨੇ ਤੋ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ।ਪਰ ਸਰਕਾਰ ਲਾਰੇਬਾਜੀ,ਝੁਠੇ ਵਾਅਦੇ ਕਰਕੇ ਸਮਾਂ ਟਪਾ ਰਹੀ ਹੈ।ਮੁਲਾਜ਼ਮਾਂ ਨੇ ਆਪਣੇ ਸੰਘਰਸਾਂ ਨੂੰ ਲੋਕਤੰਤਰੀ ਢੰਗ ਨਾਲ ਚਲਾਉਣਾਂ ਜਾਰੀ ਰੱਖਿਆਂ ਪ੍ਰਤੂੰ ਸਰਕਾਰ ਮੁਲਾਜਮਾਂ ਤੇ ਐਸਮਾਂ ਲਗਾਉਣ ਦੇ ਫੁਰਮਾਨ ਜਾਰੀ ਕਰ ਰਹੀ ਹੈ।ਇਸ ਤੋ ਇਲਾਵਾ ਬਿਜਲੀ ਮੁਲਾਜ਼ਮ ਪਿਛਲੇ ਲੰਮੇ ਸਮੇ ਸੰਘਰਸ਼ ਕਰ ਰਹੇ ਹਨ।ਬਿਜਲੀ ਨਿਗਮ ਦੀਆ ਦੋਹਾਂ ਕਾਰਪੋਰੇਸ਼ਨਾ ਵਿੱਚ 70 ਹਜਾਰ ਅਸਾਮੀਆਂ ਖਾਲੀ ਪਈਆਂ ਹਨ।ਘੱਟ ਗਿਣਤੀ ਮੁਲਾਜ਼ਮਾਂ ਨੂੰ ਵੱਧ ਤੇ ਜ਼ੋਖਮ ਭਰੇ ਕੰਮ ਕਰਨੇ ਪੈ ਰਹੇ ਹਨ।ਕਿਸੇ ਮੁਲਾਜਮ ਜਾਂ ਵਰਕਰ ਨੂੰ ਸੇਫਟੀ ਕਿਟ ਨਹੀ ਦਿੱਤੀ ਜਾ ਰਹੀ ਆਏ ਦਿਨ ਹਾਦਸੇ਼ ਵਾਪਰ ਰਹੇ।ਠੇਕੇ ਤੇ ਕੰਮ ਕਰ ਰਹੇ ਕਾਮੇ ਅਤੇ ਬਿਜਲੀ ਕਾਮੇ ਹਾਦਸਿਆਂ ਦਾ ਸਿਕਾਰ ਹੋ ਰਹੇ ਇਸ ਵਾਰ ਇੱਕਲੇ ਝੋਨੇ ਦੇ ਚਲ ਰਹੇ ਸੀਜ਼ਨ ਦੋਰਾਨ ਤਿੰਨ ਦਰਜ਼ਨ ਮੁਲਾਜਮ ਮੋਤ ਦੇ ਮੂਹ ਵਿੱਚ ਪੈ ਗਏ।ਬਿਜਲੀ ਘਰਾਂ ਦੇ ਕਾਮਿਆਂ ਨੂੰ 14 ਤੋ 15 ਘੰਟੇ ਡਿਉਟੀ ਕਰਨੀ ਪੈ ਰਹੀ ਹੈ।ਬਿਜਲੀ ਮੁਲਾਜਮਾਂ ਦੇ ਤਨਖਾਹ ਸੋਧਣ ਵਾਲੀ ਕਮੇਟੀ ਠੱਪ ਪਈ ਹੈ।ਬਿਜਲੀ ਨਿਗਮ ਵਿੱਚ ਕੰਮ ਕਰਨ ਵਾਲੇ ਆਰਟੀਐਮ ਤਰੱਕੀਆਂ ਨੂੰ ਤਰਸ਼ ਕੇ ਸੇਵਾ ਮੁੱਕਤ ਹੋ ਰਹੇ ਹਨ।ਸਰਕਾਰ ਵੱਲੋ ਮਸਲੇ ਹੱਲ ਨਹੀ ਕੀਤੇ ਜਾ ਰਹੇ ਜਿਸ ਕਾਰਨ ਬਿਜਲੀ ਮੁਲਾਜਮ 10 ਸਤੰਬਰ ਤੋ 12 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਨੂੰ ਲਾਮਬੰਧ ਕਰ ਰਹੇ।ਇਸ ਸੰਘਰਸ਼ ਲਈ ਸਰਕਾਰ ਜਿਮੇਵਾਰ ਹੈ।

Related Post