

SPORTS NEWS : ਰਿਸ ਓਲੰਪਿਕ 'ਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਪਹਿਲਾਂ ਜਿਥੇ ਦੇਸ਼ ਭਰ ਦੇ ਲੋਕ ਉਸ ਦੇ ਤਗਮੇ ਲਈ ਅਰਦਾਸਾਂ ਕਰ ਰਹੇ ਸਨ ਅਤੇ ਹੌਸਲਾ ਅਫਜਾਈ ਕਰ ਰਹੇ ਸਨ, ਤਾਂ ਇੱਕ ਪਾਸੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਨੇ ਦੇਸ਼ ਦੀ ਇਸ ਧੀ 'ਤੇ ਤੰਜ ਕੱਸਦੀ ਹੋਈ 'ਮੋਦੀ ਵਿਰੋਧੀ' ਦੱਸ ਰਹੀ ਸੀ। ਪਰ ਹੁਣ ਜਦੋਂ ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ ਹੈ ਅਤੇ ਭਾਰਤ ਦੀਆਂ ਤਗਮੇ ਦੀਆਂ ਉਮੀਦਾਂ ਢਹਿ-ਢੇਰੀ ਹੋ ਗਈਆਂ ਹਨ ਤਾਂ ਇਹੀ ਭਾਜਪਾ ਮੈਂਬਰ ਪਾਰਲੀਮੈਂਟ ਆਪਣੇ ਸ਼ਬਦਾਂ ਤੋਂ ਪਲਟ ਗਈ ਹੈ ਅਤੇ ਹੁਣ ਖਿਡਾਰਣ ਨੂੰ 'ਸ਼ੇਰਨੀ' ਦੱਸ ਰਹੀ ਹੈ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਵਿਨੇਸ਼ ਫੋਗਾਟ 'ਤੇ ਭਾਜਪਾ ਐਮ.ਪੀ. ਕੰਗਨਾ ਰਣੌਤ ਨੇ ਤੰਜ ਕੱਸਦਿਆਂ ਲਿਖਿਆ ਸੀ, ''ਭਾਰਤ ਦੇ ਪਹਿਲੇ ਸੋਨ ਤਗਮੇ ਲਈ ਫਿੰਗਰ ਕਰਾਸ। ਵਿਨੇਸ਼ ਫੋਗਾਟ ਨੇ ਇੱਕ ਵਾਰ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਸੀ, ਜਿਸ ਵਿੱਚ ‘ਮੋਦੀ ਤੇਰੀ ਕਬਰ ਖੁਦੇਗੀ’ ਵਰਗੇ ਨਾਅਰੇ ਲਗਾਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਗਿਆ। ਉਸ ਨੂੰ ਵਧੀਆ ਸਿਖਲਾਈ, ਕੋਚ ਅਤੇ ਸਹੂਲਤਾਂ ਮਿਲੀਆਂ। ਇਹ ਲੋਕਤੰਤਰ ਅਤੇ ਮਹਾਨ ਨੇਤਾ ਦੀ ਖੂਬਸੂਰਤੀ ਹੈ। ਪਰ ਹੁਣ ਉਨ੍ਹਾਂ ਨੇ ਇਸ ਮਾਮਲੇ 'ਚ ਯੂ-ਟਰਨ ਲੈ ਲਿਆ ਹੈ ਅਤੇ ਵਿਨੇਸ਼ ਦੀ ਤਾਰੀਫ ਕੀਤੀ ਹੈ। ਕੰਗਨਾ ਰਣੌਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਹਾਣੀ ਸ਼ੇਅਰ ਕਰਕੇ ਵਿਨੇਸ਼ ਦਾ ਸਮਰਥਨ ਕੀਤਾ ਹੈ। ਕੰਗਨਾ ਨੇ ਆਪਣੀ ਸਟੋਰੀ 'ਚ ਲਿਖਿਆ ਹੈ ਕਿ ਕਿਵੇਂ ਪੂਰਾ ਦੇਸ਼ ਪਹਿਲਵਾਨ ਦਾ ਸਮਰਥਨ ਕਰ ਰਿਹਾ ਹੈ। ਸਟੋਰੀ 'ਚ ਇਕ ਫੋਟੋ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ ਹੈ ਕਿ ਵਿਨੇਸ਼ ਨਾ ਰੋ, ਪੂਰਾ ਦੇਸ਼ ਤੁਹਾਡੇ ਨਾਲ ਖੜ੍ਹਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤੀ ਓਲੰਪਿਕ ਸੰਘ ਦੀ ਮੁਖੀ ਪੀਟੀ ਊਸ਼ਾ ਦੀ ਵਿਨੇਸ਼ ਨਾਲ ਮੁਲਾਕਾਤ ਦੀ ਤਸਵੀਰ ਵੀ ਪੋਸਟ ਕੀਤੀ ਅਤੇ ਉਸ ਨੂੰ 'ਸ਼ੇਰਨੀ' ਕਿਹਾ।