
ਵਿਕੀਪੀਡੀਆ ਤੇ ਮਹਾਰਾਸ਼ਟਰ ਸਾਈਬਰ ਪੁਲਸ ਨੇ ਕੀਤਾ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਤੇ ਚਾ
- by Jasbeer Singh
- February 22, 2025

ਵਿਕੀਪੀਡੀਆ ਤੇ ਮਹਾਰਾਸ਼ਟਰ ਸਾਈਬਰ ਪੁਲਸ ਨੇ ਕੀਤਾ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਤੇ ਚਾਰ ਸੰਪਾਦਕਾਂ ਵਿਰੁੱਧ ਕੇਸ ਦਰਜ ਮੁੰਬਈ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੀ ਸਾਈਬਰ ਪੁਲਸ ਨੇ ਛਤਰਪਤੀ ਸੰਭਾਜੀ ਮਹਾਰਾਜ ਬਾਰੇ ‘ਇਤਰਾਜ਼ਯੋਗ’ ਸਮੱਗਰੀ ਨਾ ਹਟਾਉਣ ਲਈ ਵਿਕੀਪੀਡੀਆ ਦੇ ਘੱਟੋ-ਘੱਟ ਚਾਰ ਸੰਪਾਦਕਾਂ ਵਿਰੁਧ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ । ਨੋਡਲ ਏਜੰਸੀ ਨੇ ਕੈਲੀਫੋਰਨੀਆ ਸਥਿਤ ਵਿਕੀਮੀਡੀਆ ਫਾਊਂਡੇਸ਼ਨ ਨੂੰ ਨੋਟਿਸ ਭੇਜ ਕੇ ਵਿਕੀਪੀਡੀਆ ਤੋਂ ਸਮੱਗਰੀ ਹਟਾਉਣ ਦੀ ਬੇਨਤੀ ਕੀਤੀ ਸੀ । ਵਿਕੀਮੀਡੀਆ ਫਾਊਂਡੇਸ਼ਨ ਇਕ ਗੈਰ-ਮੁਨਾਫਾ ਸੰਸਥਾ ਹੈ ਜੋ ਵਿਕੀਪੀਡੀਆ ਨੂੰ ਚਲਾਉਂਦੀ ਹੈ। ਮਹਾਰਾਸ਼ਟਰ ਸਾਈਬਰ ਏਜੰਸੀ ਨੇ ਨੋਟਿਸ ਵਿਚ ਇਹ ਵੀ ਜ਼ਿਕਰ ਕੀਤਾ ਸੀ ਕਿ ਵਿਕੀਪੀਡੀਆ ਦੀ ਸਮੱਗਰੀ ਗਲਤ ਹੈ ਅਤੇ ਇਸ ਨਾਲ ਰਾਜ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ ਕਿਉਂਕਿ ਮਰਾਠਾ ਸਾਮਰਾਜ ਦੇ ਸੰਸਥਾਪਕ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਸੰਭਾਜੀ ਮਹਾਰਾਜ ਨੂੰ ਭਾਰਤ ਵਿਚ ਪੂਜਿਆ ਜਾਂਦਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਵਿਕੀਪੀਡੀਆ ’ਤੇ ਪੋਸਟ ਕੀਤੀ ਗਈ ਜਾਣਕਾਰੀ ਉਨ੍ਹਾਂ ਨੂੰ ਮੰਨਣ ਵਾਲਿਆਂ ਵਿਚ ਵੀ ਅਸੰਤੁਸ਼ਟੀ ਪੈਦਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਸਮੱਗਰੀ ਨੂੰ ਹਟਾਉਣ ਬਾਰੇ ਵਿਕੀਮੀਡੀਆ ਵਲੋਂ ਕੋਈ ਜਵਾਬ ਨਾ ਮਿਲਣ ’ਤੇ ਮਹਾਰਾਸ਼ਟਰ ਸਾਈਬਰ ਪੁਲਿਸ ਨੇ ਘੱਟੋ-ਘੱਟ ਚਾਰ ਵਿਕੀਪੀਡੀਆ ਸੰਪਾਦਕਾਂ ਵਿਰੁਧ ਆਈ.ਟੀ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਇਤਰਾਜ਼ ਸੰਭਾਜੀ ਮਹਾਰਾਜ ਦੇ ਜੀਵਨ ’ਤੇ ਆਧਾਰਤ ਹਿੰਦੀ ਫਿਲਮ ‘ਛਵਾ’ ਦੇ ਪਿਛੋਕੜ ’ਚ ਆਈ ਹੈ। ਇਹ ਫਿਲਮ ਹਾਲ ਹੀ ’ਚ ਰਿਲੀਜ਼ ਹੋਈ ਹੈ।