post

Jasbeer Singh

(Chief Editor)

National

ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਉਦਯੋਗਪਤੀ ਗੌਤਮ ਅਡਾਨੀ ਵੱਲੋਂ ਦਿੱਤੇ 100 ਕਰੋੜ ਰੁਪਏ ਦੇ ਦਾਨ ਨੂੰ ਸਵੀਕਾਰ ਨਹੀਂ ਕ

post-img

ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਉਦਯੋਗਪਤੀ ਗੌਤਮ ਅਡਾਨੀ ਵੱਲੋਂ ਦਿੱਤੇ 100 ਕਰੋੜ ਰੁਪਏ ਦੇ ਦਾਨ ਨੂੰ ਸਵੀਕਾਰ ਨਹੀਂ ਕਰੇਗੀ : ਮੁੱਖ ਮੰਤਰੀ ਏ ਰੇਵੰਤ ਰੈੱਡੀ ਹੈਦਰਾਬਾਦ : ਤੇਲੰਗਾਨਾ ਦੇ ਮੁੱਖ ਮੰਤਰੀ ਏ ਰੇਵੰਤ ਰੈੱਡੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਸਥਾਪਤ ਕੀਤੀ ਜਾ ਰਹੀ ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਲਈ ਉਦਯੋਗਪਤੀ ਗੌਤਮ ਅਡਾਨੀ ਵੱਲੋਂ ਦਿੱਤੇ 100 ਕਰੋੜ ਰੁਪਏ ਦੇ ਦਾਨ ਨੂੰ ਸਵੀਕਾਰ ਨਹੀਂ ਕਰੇਗੀ । ਮੁੱਖ ਮੰਤਰੀ ਦਾ ਇਹ ਐਲਾਨ ਅਡਾਨੀ ਗਰੁੱਪ ਦੇ ਚੇਅਰਮੈਨ ’ਤੇ ਅਮਰੀਕੀ ਅਦਾਲਤ ’ਚ ਰਿਸ਼ਵਤਖੋਰੀ ਦੇ ਦੋਸ਼ ਲਾਏ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ । ਅਡਾਨੀ ਫਾਊਂਡੇਸ਼ਨ ਦੀ ਚੇਅਰਪਰਸਨ ਪ੍ਰੀਤੀ ਅਡਾਨੀ ਨੂੰ ਲਿਖੇ ਪੱਤਰ ਵਿੱਚ ਸੂਬਾ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ (ਉਦਯੋਗ) ਜੈੇਸ਼ ਰੰਜਨ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੌਜੂਦਾ ਹਾਲਾਤ ਅਤੇ ਵਿਵਾਦਾਂ ਦੇ ਮੱਦੇਨਜ਼ਰ ਫੰਡਾਂ ਦੀ ਮੰਗ ਨਾ ਕਰਨ ।

Related Post