
ਕੀ ਬਾਗੀ ਅਕਾਲੀ ਦਲ ਦੇ ਦਫਤਰ ਤੇ ਕਰਨਗੇ ਕਬਜ਼ਾ? ਚੰਡੀਗੜ੍ਹ 'ਚ ਮੀਟਿੰਗ ਰੱਖੀ :- ਪੜ੍ਹੋ ਕਿੱਥੇ ਹੋਵੇਗੀ ਮੀਟਿੰਗ
- by Jasbeer Singh
- July 15, 2024

ਕੀ ਬਾਗੀ ਅਕਾਲੀ ਦਲ ਦੇ ਦਫਤਰ ਤੇ ਕਰਨਗੇ ਕਬਜ਼ਾ? ਚੰਡੀਗੜ੍ਹ 'ਚ ਮੀਟਿੰਗ ਰੱਖੀ :- ਪੜ੍ਹੋ ਕਿੱਥੇ ਹੋਵੇਗੀ ਮੀਟਿੰਗ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਰਗਾੜੀ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਤੇ ਬਹਿਬਲ ਕਲਾ ਗੋਲੀ ਕਾਂਡ ਵਰਗੀਆਂ ਦੀਆਂ ਘਟਨਾਵਾਂ ਆਦਿ ਦੇ ਦੋਸ਼ ਲਾ ਕੇ ਉਸ ਤੋਂ ਪ੍ਰਧਾਨਗੀ ਦੇ ਅਹੁਦੇ ਦੋ ਅਸਤੀਫੇ ਦੀ ਮੰਗ ਕਰ ਰਹੇ ਵੱਡੇ ਕੱਦ ਦੇ ਸ਼੍ਰੋਮਣੀ ਅਕਾਲੀ ਦਲ ਆਗੂਆਂ ਨੇ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਸੱਦੀ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਬਾਅਦ ਦੁਪਹਿਰ 2 ਵਜੇ ਚੰਡੀਗੜ੍ਹ ਦੇ 36 ਸੈਕਟਰ ਵਿੱਚ ਹੋਵੇਗੀ। ਚਰਚਾ ਹੈ ਕਿ ਇਹ ਸੁਖਬੀਰ ਬਾਦਲ ਵਿਰੁੱਧ ਬਗਾਵਤ ਦਾ ਝੰਡਾ ਚੁੱਕੇ ਵੱਡੇ ਕੱਦਾਂ ਦੇ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਸੈਕਟਰ 28 ਤੇ ਕਬਜ਼ਾ ਵੀ ਕਰ ਸਕਦੇ ਹਨ ਤੇ ਉਧਰ ਸੂਤਰ ਇਹ ਵੀ ਦੱਸਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਦੇ ਮੁੱਖ ਦਫਤਰ ਵਿੱਚ ਪੁੱਜਣ ਦੀਆਂ ਹਦਾਇਤਾਂ ਕਰ ਦਿੱਤੀਆਂ ਹਨ ਤਾਂ ਕਿ ਬਾਗੀ ਧੜਾ ਅਕਾਲੀ ਦਲ ਦੇ ਮੁੱਖ ਦਫਤਰ ਤੇ ਕਬਜ਼ਾ ਨਾ ਕਰ ਜਾਵੇ।