

ਗੈਸ ਸਿਲੰਡਰ ਫਟਣ ਨਾਲ ਡਿੱਗੀ ਛੱਤ ਹੇਠਾਂ ਆ ਕੇ ਮਹਿਲਾ ਦੀ ਮੌਤ ਥਾਣਾ ਸਿਵਲ ਲਾਈਨ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਕੇਸ ਦਰਜ ਪਟਿਆਲਾ, 24 ਮਈ 2025 : ਥਾਣਾ ਸਿਵਲ ਲਾਈਨ ਪਟਿਆਲਾ ਦੀ ਪੁਲਸ ਨੇ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ 105, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਜੂ ਕੁਮਾਰ ਪੁੱਤਰ ਜਗਨ ਨਾਥ ਵਾਸੀ ਤਾਜਪੁਰ ਥਾਣਾ ਦਿਮਤ ਕੋਤਵਾਲੀ ਜਿਲਾ ਗੋਡਾਂ ਯੂ. ਪੀ. ਸ਼ਾਮਲ ਹੈ । ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਮਨ ਰਾਏ ਪੁੱਤਰ ਭੁਪਿੰਦਰ ਰਾਏ ਵਾਸੀ ਪਿੰਡ ਸੂਹਤ ਜਿਲਾ ਸਾਰਸਾ ਬਿਹਾਰ ਹਾਲ ਕਿਰਾਏਦਾਰ ਸੰਦੀਪ ਇੰਨਕਲੇਵ ਧਾਮੋਮਾਜਰਾ ਰੋਡ ਪਟਿਆਲਾ ਨੇ ਦੱਸਿਆ ਕਿ ਰਾਜ ਕੁਮਾਰ ਉਸ ਦੇ ਨਾਲ ਵਾਲੇ ਕਮਰੇ ਵਿੱਚ ਕਿਰਾਏ ਤੇ ਰਹਿੰਦਾ ਹੈ ਤੇ ਇੰਡੇਨ ਗੈਸ ਵਿੱਚ ਨੌਕਰੀ ਕਰਦਾ ਹੈ ਅਤੇ ਬੀੜੀ/ਸਿਗਰਟ ਪੀਣ ਦਾ ਆਦੀ ਵੀ ਹੈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਰਾ ਕੁਮਾਰ ਅਕਸਰ ਹੀ ਗੈਸ ਸਿਲੰਡਰਾਂ ਵਿਚੋਂ ਥੋੜੀ-ਥੋੜੀ ਗੈਸ ਕੱਢ ਕੇ ਖਾਲੀ ਸਿਲੰਡਰਾਂ ਵਿੱਚ ਭਰਦਾ ਸੀ ਤੇ 23 ਮਈ 2025 ਨੂੰ 9 ਵਜੇ ਉਸ ਦੀ (ਸਿ਼ਕਾਇਤਕਰਤਾ) ਦੀ ਪਤਨੀ ਕੰਮ ਕਰ ਰਹੀ ਸੀ ਤਾਂ ਅਚਾਨਕ ਸਿਲੰਡਰ ਫਟਣ ਦੀ ਅਵਾਜ ਆਈ ਤ ਗੈਸ ਸਿਲੰਡਰ ਕਮਰੇ ਦੀ ਛੱਤ ਪਾੜ ਕੇ ਨਿਕਲ ਗਿਆ, ਜਿਸ ਕਰਕੇ ਕਮਰੇ ਦੀ ਛੱਤ ਡਿੱਗ ਪਈ ਅਤੇ ਉਸ ਦੀ ਪਤਨੀ ਰੇਨੂੰ ਮਲਬੇ ਹੇਠਾ ਆ ਕੇ ਦੱਬ ਗਈ, ਜਿਸ ਨੂੰ ਬਾਹਰ ਕੱਢ ਕੇ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਰਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.