
ਥਾਣਾ ਸਦਰ ਪੁਲਸ ਕੀਤਾ ਦੋ ਜਣਿਆਂ ਵਿਰੁੱਧ ਕੀਤਾ ਐਕਸਾਈਜ ਐਕਟ ਤਹਿਤ ਕੇਸ ਦਰਜ
- by Jasbeer Singh
- May 24, 2025

ਥਾਣਾ ਸਦਰ ਪੁਲਸ ਕੀਤਾ ਦੋ ਜਣਿਆਂ ਵਿਰੁੱਧ ਕੀਤਾ ਐਕਸਾਈਜ ਐਕਟ ਤਹਿਤ ਕੇਸ ਦਰਜ ਪਟਿਆਲਾ, 24 ਮਈ : ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਹੋਣ ਤੇ ਐਕਸਾਈਜ ਐਕਟ ਤਹਿਤ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਜਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਸੰਕਰਪੁਰ ਥਾਣਾ ਸਦਰ ਪਟਿ. ਅਤੇ ਇੱਕ ਅਣਪਛਾਤੀ ਔਰਤ ਸ਼ਾਮਲ ਹੈ । ਪੁਲਸ ਮੁਤਾਬਕ ਏ. ਐਸ. ਆਈ. ਗਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿੱਚ ਸੰਧੂ ਕਾਲਜ ਕੌਲੀ ਮੋਜੂਦ ਸਨ ਤਾਂ ਐਕਸਾਇਜ ਇੰਸਪੈਕਟਰ ਸਿਟੀ-1 ਗੋਪਾਲ ਸ਼ਰਮਾ ਨੇ ਸੂਚਨਾ ਦਿੱਤੀ ਕਿ ਪਿੰਡ ਸ਼ੰਕਰਪੁਰ ਵਿਖੇ ਹਰਜਿੰਦਰ ਸਿੰਘ ਦੇ ਘਰ ਵਿੱਚੋ ਲਾਹਣ ਅਤੇ ਨਜੈਜ ਸ਼ਰਾਬ ਬ੍ਰਾਮਦ ਹੋਈ ਹੈ, ਜਿਸਨੂੰ ਮੌਕੇ ਤੇ ਜਾ ਕੇ ਕਾਬੂ ਕਰ ਲਿਆ ਗਿਆ ਅਤੇ ਇੱਕ ਅਣਪਛਾਤੀ ਔਰਤ ਮੌਕਾ ਤੋ ਫਰਾਰ ਹੋ ਗਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।