post

Jasbeer Singh

(Chief Editor)

National

ਲਖਨਊ `ਚ ਔਰਤ ਨੇ ਫੇਸਬੁੱਕ `ਤੇ `ਲਾਈਵ` ਹੋ ਕੇ ਲਿਆ ਫਾਹਾ, ਮੌਤ

post-img

ਲਖਨਊ `ਚ ਔਰਤ ਨੇ ਫੇਸਬੁੱਕ `ਤੇ `ਲਾਈਵ` ਹੋ ਕੇ ਲਿਆ ਫਾਹਾ, ਮੌਤ ਲਖਨਊ, 13 ਦਸੰਬਰ 2025 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿਭੂਤੀ ਥਾਣਾ ਖੇਤਰ ਵਿਚ ਇਕ 24 ਸਾਲਾ ਔਰਤ ਨੇ ਫੇਸਬੁੱਕ `ਤੇ `ਲਾਈਵ` ਹੋਣ ਤੋਂ ਬਾਅਦ ਕਥਿਤ ਤੌਰ `ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਕੀ ਦੱਸਿਆ ਵਿਭੂਤੀ ਪੁਲਸ ਸਟੇਸ਼ਨ ਇੰਚਾਰਜ ਅਮਰ ਸਿੰਘ ਨੇ ਦੱਸਿਆ ਕਿ ਔਰਤ ਮੂਲ ਰੂਪ ਵਿਚ ਅੰਬੇਡਕਰ ਨਗਰ ਜਿ਼ਲੇ ਦੀ ਰਹਿਣ ਵਾਲੀ ਸੀ ਅਤੇ ਲਖਨਊ ਵਿਚ ਕਿਰਾਏ ਦੇ ਕਮਰੇ ਵਿਚ ਰਹਿੰਦੀ ਸੀ। ਔਰਤ ਨੇ ਅੰਬੇਡਕਰ ਨਗਰ ਜਿ਼ਲੇ ਦੇ ਇਕ ਸਥਾਨਕ ਪੱਤਰਕਾਰ ਅਤੇ ਫੌਜ ਵਿਚ ਕੰਮ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਵੀ ਮਾਮਲਾ ਦਰਜ ਕਰਵਾਇਆ ਸੀ । ਫੌਜ ਦੇ ਵਿਅਕਤੀ `ਤੇ ਦੋਸ਼ ਸੀ ਕਿ ਉਸਨੇ ਵਿਆਹ ਦਾ ਝਾਂਸਾ ਦੇ ਕੇ ਲੱਗਭਗ 5 ਤੋਂ 7 ਮਹੀਨਿਆਂ ਤੱਕ ਉਸਨੂੰ ਧੋਖਾ ਦਿੱਤਾ । ਪੁਲਸ ਮੁਤਾਬਕ ਔਰ ਵੀਰਵਾਰ ਸਵੇਰੇ ਲਗਭਗ ਸਾਢੇ 5 ਵਜੇ ਫੇਸਬੁੱਕ `ਤੇ `ਲਾਈਵ` ਆਈ ਪੁਲਸ ਮੁਤਾਬਕ ਵੀਰਵਾਰ ਸਵੇਰੇ ਲੱਗਭਗ ਸਾਢੇ 5 ਵਜੇ ਉਕਤ ਔਰਤ ਫੇਸਬੁੱਕ `ਤੇ `ਲਾਈਵ` ਆਈ । ਇਸਦੀ ਸੂਚਨਾ ਮੇਟਾ ਨੇ ਪੁਲਸ ਕੰਟਰੋਲ ਰੂਮ ਨੂੰ ਦਿੱਤੀ । ਥਾਣਾ ਇੰਚਾਰਜ ਨੇ ਦੱਸਿਆ ਕਿ ਕਮਰਾ ਅੰਦਰੋਂ ਬੰਦ ਸੀ, ਇਸ ਲਈ ਦਰਵਾਜ਼ਾ ਤੋੜਨ ਵਿਚ ਸਮਾਂ ਲੱਗਿਆ। ਔਰਤ ਨੂੰ ਤੁਰੰਤ ਡਾਕਟਰ ਰਾਮ ਮਨੋਹਰ ਲੋਹੀਆ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਲਾਈਵ ਵੀਡੀਓ ਵਿਚ ਨੌਜਵਾਨ ਔਰਤ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ `ਨਾਟਕ` ਨਹੀਂ ਕਰ ਰਹੀ ਸਗੋਂ ਅਸਲ ਵਿਚ ਖੁਦਕੁਸ਼ੀ ਕਰ ਰਹੀ ਹੈ। ਹਾਲਾਂਕਿ, ਉਸਨੇ ਕਿਸੇ ਦਾ ਨਾਂ ਨਹੀਂ ਲਿਆ।

Related Post

Instagram