
ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 01.05.2025 ਤੋਂ 31.05.2025 ਤੱਕ ਕੀਤੀ ਗਈ ਕਾਰਗੁਜਾਰੀ”
- by Jasbeer Singh
- June 3, 2025

ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਿਤੀ 01.05.2025 ਤੋਂ 31.05.2025 ਤੱਕ ਕੀਤੀ ਗਈ ਕਾਰਗੁਜਾਰੀ” - ਨਸ਼ਿਆਂ ਵਿਰੁੱਧ ਚਲਾਈ ਮਹਿੰਮ ਤਹਿਤ ਜਿਲ੍ਹਾ ਸੰਗਰੂਰ ਵਿਖੇ 133 ਮੁਕੱਦਮੇ ਦਰਜ, 176 ਦੋਸੀ ਗ੍ਰਿਫਤਾਰ ਸੰਗਰੂਰ, 3 ਜੂਨ : ਸਰਤਾਜ ਸਿੰਘ ਚਾਹਲ IPS, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.05.2025 ਤੋਂ 31.05.2025 ਤੱਕ ਡਰੱਗ ਦੇ 86 ਮੁਕੱਦਮੇ ਦਰਜ ਕਰਕੇ 124 ਦੋਸੀ ਕਾਬੂ ਕਰਕੇ 05 ਕਿੱਲੋਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ, 75 ਕਿੱਲੋ ਭੂੱਕੀ ਚੂਰਾ ਪੋਸਤ, 244 ਗ੍ਰਾਮ ਚਰਸ, 330 ਗ੍ਰਾਮ ਗਾਂਜਾ/ਸੁਲਫਾ, 4649 ਨਸੀਲੀਆਂ ਗੋਲੀਆਂ, 06 ਨਸੀਲੀਆਂ ਸੀਸੀਆਂ ਅਤੇ 5,82,000/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ। ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 47 ਮੁਕੱਦਮੇ ਦਰਜ ਕਰਕੇ 52 ਦੋਸੀਆਂ ਨੂੰ ਕਾਬੂ ਕਰਕੇ 602.250 ਲੀਟਰ ਸਰਾਬ ਠੇਕਾ ਦੇਸੀ, 191.750 ਲੀਟਰ ਸਰਾਬ ਨਜੈਜ, 9 ਲੀਟਰ ਸਰਾਬ ਅੰਗਰੇਜੀ, 300 ਲੀਟਰ ਸਪਰਿੱਟ, 01 ਚਾਲੂ ਭੱਠੀ ਅਤੇ 3015 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। “ਯੁੱਧ ਨਸਿਆਂ ਵਿਰੁੱਧ” ਤਹਿਤ ਕਾਰਵਾਈ ਕਰਦੇ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਜਿਲ੍ਹਾ ਜੇਲ ਸੰਗਰੂਰ ਦੀ ਸਰਚ ਦੌਰਾਨ ਬ੍ਰਾਮਦ ਕੀਤੇ ਮੋਬਾਇਲ ਫੋਨਾਂ ਤੋਂ ਜੇਲ ਅੰਦਰੋਂ ਚੱਲ ਰਹੇ ਨਸ਼ੇ ਸਪਲਾਈ ਦੇ ਰੈਕਟ ਦਾ ਪਰਦਾਫਾਸ ਕਰਕੇ 04 ਕਿੱਲੋਗ੍ਰਾਮ ਚਿੱਟਾ/ਹੈਰੋਇਨ, 5,50,000/- ਡਰੱਗ ਮਨੀ, 01 ਪਿਸਟਲ ਗਲੌਕ 9mm ਸਮੇਤ 02 ਜਿੰਦਾ ਰੌਂਦ ਅਤੇ ਮੋਬਾਇਲ ਫੋਨ ਬ੍ਰਾਮਦ ਕਰਵਾਏ ਗਏ। ਇਸ ਰੈਕਟ ਨਾਲ ਸਬੰਧਤ ਜਿਲ੍ਹਾ ਜੇਲ ਸੰਗਰੂਰ ਵਿੱਚ ਤਾਇਨਾਤ DSP ਗ੍ਰਿਫਤਾਰ ਕੀਤਾ ਗਿਆ। ਮਿਤੀ 09.05.2025 ਨੂੰ ਥਾਣਾ ਭਵਾਨੀਗੜ ਵਿਖੇ 01 ਦੋਸੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜਾ ਵਿੱਚੋਂ 05 ਚੋਰੀਸ਼ੁਦਾ ਮੋਟਰਸਾਇਕਲ ਅਤੇ ਮੋਟਰਸਾਇਕਲਾਂ ਦੇ ਪੁਰਜੇ ਬ੍ਰਾਮਦ ਕਰਵਾਏ ਗਏ। ਮਿਤੀ 13.05.2025 ਨੂੰ ਨਕਲੀ ਪੁਲਿਸ ਮੁਲਾਜਮ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਸਬੰਧੀ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਜੌਲੀਆਂ ਨੂੰ ਗ੍ਰਿਫਤਾਰ ਕਰਕੇ 30,000/- ਰੁਪਏ ਨਕਦ, ਪੁਲਿਸ ਵਰਦੀ, ਚਿੱਟੇ ਰੰਗ ਦੀ ਪੁਲਿਸ ਲੋਗੋ ਵਾਲੀ ਟੀ ਸ਼ਰਟ ਅਤੇ 01 ਨਕਲੀ ਪਿਸਟਲ ਬ੍ਰਾਮਦ ਕਰਵਾਇਆ ਗਿਆ। ਮਿਤੀ 14.05.2025 ਨੂੰ ਥਾਣਾ ਲਹਿਰਾ ਦੇ ਏਰੀਆ ਵਿੱਚ ਨਜਾਇਜ ਸਰਾਬ ਦਾ ਧੰਦਾ ਕਰਨ ਵਾਲੇ ਦੋਸੀਆਂ ਖਿਲਾਫ ਕਾਰਵਾਈ ਕਰਦੇ ਹੋਏ 03 ਦੋਸੀ ਕਾਬੂ ਕਰਕੇ 1150 ਲੀਟਰ ਲਾਹਣ, 43 ਬੋਤਲਾਂ ਨਜਾਇਜ ਸਰਾਬ ਅਤੇ 01 ਸਕਾਰਪੀਓ ਗੱਡੀ ਬ੍ਰਾਮਦ ਕਰਵਾਈ ਗਈ। ਥਾਣਾ ਸਦਰ ਸੰਗਰੂਰ ਦੇ ਏਰੀਆ ਵਿੱਚ ਹੋਏ ਖੋਹ ਅਤੇ ਚੋਰੀ ਦੇ 02 ਮੁਕੱਦਮੇ ਟਰੇਸ ਕਰਕੇ 05 ਦੋਸੀਆਂ ਨੂੰ ਕਾਬੂ ਕੀਤਾ ਅਤੇ ਖੋਹ/ਚੋਰੀ ਕੀਤੇ 02 ਮੋਬਾਇਲ ਫੋਨ ਅਤੇ ਪੈਸੇ ਬ੍ਰਾਮਦ ਕਰਵਾਏ ਗਏ। ਇਸ ਤੋਂ ਇਲਾਵਾ ਜੂਆ ਐਕਟ ਤਹਿਤ 05 ਮੁਕੱਦਮੇ ਦਰਜ ਕਰਕੇ 16 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 17,690/-ਰੁਪਏ ਬਰਾਮਦ ਕਰਵਾਏ ਗਏ। ਉਹਨਾਂ ਕਿਹਾ ਕਿ ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 57 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.