post

Jasbeer Singh

(Chief Editor)

Patiala News

ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ ਵਿਸ਼ੇ ’ਤੇ ਵਰਕਸ਼ਾਪ 9 ਨੂੰ

post-img

ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ ਵਿਸ਼ੇ ’ਤੇ ਵਰਕਸ਼ਾਪ 9 ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਭਾਸ਼ਾ ਭਵਨ ਪਟਿਆਲਾ ਵਿਖੇ ਕੀਤਾ ਜਾਵੇਗਾ ਆਯੋਜਨ ਪਟਿਆਲਾ 4 ਦਸੰਬਰ : ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਜਾ ਰਹੇ ਉੱਦਮਾਂ ਦੀ ਲੜੀ ’ਚ ‘ਪੰਜਾਬੀ ਭਾਸ਼ਾ ਦੀਆਂ ਕੰਪਿਊਟਰੀ ਲੋੜਾਂ’ ਵਿਸ਼ੇ ’ਤੇ ਇੱਕ ਦਿਨਾ ਵਰਕਸ਼ਾਪ 9 ਦਸੰਬਰ (ਸੋਮਵਾਰ) ਨੂੰ ਭਾਸ਼ਾ ਭਵਨ ਪਟਿਆਲਾ ਵਿਖੇ ਲਗਵਾਈ ਜਾ ਰਹੀ ਹੈ । ਭਾਸ਼ਾ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਉੱਘੇ ਕੰਪਿਊਟਰ ਮਾਹਿਰ ਡਾ. ਸੀ. ਪੀ. ਕੰਬੋਜ ਅਤੇ ਸਾਥੀ ਪੰਜਾਬੀ ਭਾਸ਼ਾ ਦੀਆਂ ਅਜੋਕੇ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਕੰਪਿਊਟਰੀ ਲੋੜਾਂ ਬਾਰੇ ਵਿਸਥਾਰ ਨਾਲ ਅਭਿਆਸ (ਪ੍ਰੈਕਟੀਕਲ) ਰੂਪ ’ਚ ਜਾਣਕਾਰੀ ਦੇਣਗੇ । ਦੋ ਸ਼ੈਸ਼ਨਾਂ ਵਾਲੀ ਇਹ ਵਰਕਸ਼ਾਪ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4 ਵਜੇ ਤੱਕ ਜਾਰੀ ਰਹੇਗੀ । ਇਸ ਵਰਕਸ਼ਾਪ ’ਚ ਹਿੱਸਾ ਲੈਣ ਲਈ ਸਭ ਨੂੰ ਵਿਸ਼ੇਸ਼ਕਰ ਪੰਜਾਬੀ ਲੇਖਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ । ਵਰਕਸ਼ਾਪ ’ਚ ਹਿੱਸਾ ਲੈਣ ਵਾਲਿਆਂ ਕੋਲ ਲੈੱਪਟਾਪ ਹੋਣਾ ਲਾਜ਼ਮੀ ਹੈ ਅਤੇ ਉਨਾਂ ਨੂੰ ਆਉਣ-ਜਾਣ ਦਾ ਕਿਰਾਇਆ ਵੀ ਦਿੱਤਾ ਜਾਵੇਗਾ ਅਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਸਾਰੇ ਸਿੱਖਿਆਰਥੀਆਂ ਦੇ ਖਾਣ-ਪੀਣ ਦਾ ਪ੍ਰਬੰਧ ਵਿਭਾਗ ਵੱਲੋਂ ਕੀਤਾ ਜਾਵੇਗਾ । ਇਸ ਵਰਕਸ਼ਾਪ ’ਚ ਹਿੱਸਾ ਲੈਣ ਲਈ ਭਾਸ਼ਾ ਵਿਭਾਗ ਦੀ ਈ-ਮੇਲ vikaspunjabi.pblanguages@gmail.com (ਫੋਨ ਨੰਬਰ 9041008888) ਰਾਹੀਂ ਸਮਾਂ ਰਹਿੰਦੇ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ । ਇਸ ਵਰਕਸ਼ਾਪ ਦਾ ਮੁੱਖ ਮਨੋਰਥ ਪੰਜਾਬੀ ਭਾਸ਼ਾ ਨੂੰ ਮਸ਼ੀਨੀ ਬੁੱਧੀਮਾਨਤਾ (ਏਆਈਈ) ਦੇ ਯੁੱਗ ਵਿੱਚ ਸਮੇਂ ਦੇ ਹਾਣ ਦਾ ਬਣਾਉਣਾ ਹੈ ।

Related Post