

ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਰੁੱਖ ਬਚਾਉਣਾ ਅਜੋਕੇ ਸਮੇਂ ਦੀ ਮੁੱਖ ਮੰਗ :-ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਪਟਿਆਲਾ 5 ਜੂਨ ( ) ਸਿਵਲ ਸਰਜਨ ਦਫਤਰ ਪਟਿਆਲਾ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਸਿਵਲ ਸਰਜਨ ਦਫਤਰ ਵਿਖੇ ਮਨਾਇਆ ਗਿਆ। ਵਾਤਾਵਰਣ ਦਿਵਸ ਲਈ ਇਸ ਸਾਲ ਦਾ ਵਿਸ਼ਾ ਧਰਤੀ ਨੂੰ ਪਲਾਸਟਿਕ ਪ੍ਰਦੂਸ਼ਨ ਤੋਂ ਮੁਕਤ ਕਰਨਾ ਹੈ। ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਅਤੇ ਮੈਡੀਕਲ ਸੁਪਰਡੈਂਟ ਡਾ.ਐਸ.ਜੇ ਸਿੰਘ ਨੇ ਸਿਵਲ ਸਰਜਨ ਦਫਤਰ ਪਟਿਆਲਾ ਵਿਖੇ ਅਤੇ ਮਾਤਾ ਕੁਸੱਲਿਆ ਹਸਪਤਾਲ ਦੀ ਨਵੀਂ ਪਾਰਕਿੰਗ ਵਾਲੀ ਜਗ੍ਹਾ ਦੇ ਏਰੀਏ ਵਿੱਚ ਅਪਣੇ ਹੱਥੀਂ ਫਲ ਵਾਲੇ ਅਤੇ ਛਾਂਦਾਰ ਬੂਟੇ ਲਗਾਏ । ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੋਜੂਦਾ ਸਮੇਂ ਵੱਧਦਾ ਤਾਪਮਾਨ ਪੂਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਤਾਪਮਾਨ ਇਵੇਂ ਵੱਧਦਾ ਰਿਹਾ ਤਾਂ ਗਲੇਸ਼ੀਅਰ ਪਿੱਘਲ ਜਾਣਗੇ,ਸਮੁੰਦਰਾਂ ਵਿੱਚ ਪਾਣੀ ਵੱਧ ਜਾਵੇਗਾ ਅਤੇ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾਂ ਲੋਕਾਂ ਲਈ ਖਤਰੇ ਦੀ ਘੰਟੀ ਸਾਬਿਤ ਹੋਵੇਗਾ ।ਇਸ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਹੀ ਅਸੀਂ ਅਪਣੀਆਂ ਆਉੁਣ ਵਾਲੀਆਂ ਨਸਲਾਂ ਬਚਾ ਸਕਦੇ ਹਾਂ । ਜਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ ਨੇ ਕਿਹਾ ਕਿ ਪਲਾਸਟਿਕ ਪ੍ਰਦੂਸ਼ਨ ਨਾਲ ਧਰਤੀ ਦੀ ਸਿਹਤ ਵਿਗੜ ਚੁੱਕੀ ਹੈ।ਸੋ ਇਸ ਥੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਜਾਵੇ।ਪੋਲੀਥੀਨ ਦੇ ਲਿਫਾਫਿਆਂ ਦਾ ਪ੍ਰਯੋਗ ਨਾ ਕੀਤਾ ਜਾਵੇ। ਪਲਾਸਟਿਕ ਦੇ ਸਮਾਨ ਦੀ ਵਰਤੋ ਨੂੰ ਬੰਦ ਕੀਤਾ ਜਾਵੇ। ਪਲਾਸਟਿਕ ਨਦੀਆਂ ਅਤੇ ਸਮੁੰਦਰਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ।ਇਸ ਮੌਕੇ ਮਾਤਾ ਕੁਸੱਲਿਆ ਹਸਪਤਾਲ ਵਿਖੇ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਮਰੀਜਾਂ ਨੂੰ ਸੂਤੀ ਥੈਲਿਆਂ ਦੀ ਵੰਡ ਕੀਤੀ ਗਈ ।ਇਸ ਮੌਕੇ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਗੋਇਲ ਜੀ ਵੱਲੋਂ ਵੀ ਅਪੀਲ ਕੀਤੀ ਗਈ ਕਿ ਦੁਕਾਨਦਾਰਾਂ ਕੋਲੌ ਪੋਲੀਥੀਨ ਥੈਲਿਆਂ ਦੀ ਮੰਗ ਨਾਂ ਕੀਤੀ ਜਾਵੇ ਅਤੇ ਬਾਜਾਰ ਜਾਣ ਵੇਲੇ ਥੈਲਾਂ ਨਾਲ ਰੱਖਣ ਤੋਂ ਸੰਕੋਚ ਨਾਂ ਕੀਤਾ ਜਾਵੇ । ਇਸ ਮੌਕੇ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਐਮ.ਕੇ.ਐਚ ਡਾ.ਵਿਕਾਸ ਗੋਇਲ, ਜਿਲ੍ਹਾ ਐਪੀਡੋਮੋਲੋਜਿਸਟ ਡਾ.ਦਿਵਜੋਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ,ਜਿਲ੍ਹਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਐਸ.ਆਈ ਅਨਿਲ ਗੁਰੁ,ਰਣ ਸਿੰਘ,ਇੰਦਰਜੀਤ,ਸੁਖਦੇਵ ਸਿੰਘ ਅਤੇ ਬਿਟੂ ਹਾਜਿਰ ਸਨ ।