
ਪੰਜਾਬ ਸਾਕੇਤ ਹਸਪਤਾਲ ਅਤੇ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ, ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਵਿੱਚ ਵਿਸ਼ਵ ਮਾਨਸਿਕ
- by Jasbeer Singh
- October 10, 2024

ਪੰਜਾਬ ਸਾਕੇਤ ਹਸਪਤਾਲ ਅਤੇ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ, ਨਿਊ ਪਾਵਰ ਹਾਊਸ ਕਾਲੋਨੀ ਪਟਿਆਲਾ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ ਪਟਿਆਲਾ, 10 ਅਕਤੂਬਰ : ਅੱਜ ਪਟਿਆਲਾ ਵਿਖੇ ਪੰਜਾਬ ਸਾਕੇਤ ਹਸਪਤਾਲ ਅਤੇ ਸਰਕਾਰੀ ਕਨਿਆ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਾਲੋਨੀ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ। ਇਹ ਸਮਾਗਮ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਭਾਰਤੀ ਰੈਡ ਕ੍ਰੋਸ ਸੁਸਾਇਟੀ (ਪੰਜਾਬ ਰਾਜ ਸ਼ਾਖਾ, ਚੰਡੀਗੜ੍ਹ) ਸਕਤਰ ਸ. ਸ਼ਿਵ ਦੁਲਾਰ ਸਿੰਘ ਢਿੱਲੋ (ਆਈ. ਏ. ਐਸ. ਸੇਵਾ ਮੁੱਕਤ), ਸਿਵਲ ਸਰਜਨ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਪਟਿਆਲਾ ਦੀ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਜੀ ਦੀ ਰਹਿਨੁਮਾਈ ਵਿਚ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਇੰਟੀਗ੍ਰੇਟਿਡ ਰਿਹੈਬਿਲਿਟੇਸ਼ਨ ਸੈਂਟਰ ਫਾਰ ਐਡੀਕਟਸ (ਆਈ.ਆਰ.ਸੀ.ਏ.) ਦੁਆਰਾ 'ਮਾਨਸਿਕ ਸਿਹਤ: ਹਰ ਵਿਅਕਤੀ ਦਾ ਅਧਿਕਾਰ' ਥੀਮ ਹੇਠ ਕਰਵਾਇਆ ਗਿਆ। ਇਸ ਮੌਕੇ ਮਾਨਸਿਕ ਸਿਹਤ ਸੰਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਗਈ ਅਤੇ ਇਸ ਸੰਬੰਧੀ ਜਾਗਰੂਕਤਾ ਵਧਾਉਣ ਦੀ ਲੋੜ 'ਤੇ ਜੋਰ ਦਿੱਤਾ ਗਿਆ। ਪੰਜਾਬ ਸਾਕੇਤ ਹਸਪਤਾਲ ਪੋ੍ਜੈਕਟ ਡਾਇਰੈਕਟਰ ਸ਼੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਮਾਨਸਿਕ ਬੀਮਾਰੀਆਂ ਦੇ ਲੱਛਣ, ਕਾਰਣ ਅਤੇ ਇਲਾਜ ਦੇ ਢੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਮਾਨਸਿਕ ਸਿਹਤ ਦੀ ਮਹੱਤਤਾ 'ਤੇ ਚਾਨਣ ਪਾਉਂਦਿਆਂ ਸਮਾਜ ਵਿੱਚ ਇਸ ਸੰਬੰਧੀ ਜਾਗਰੂਕਤਾ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਇਸ ਦੇ ਨਾਲ ਹੀ ਡਾਕਟਰ ਸਨਦੀਪ ਸਿੰਘ, ਮੈਡੀਕਲ ਅਫਸਰ, ਨੇ ਕਿਹਾ, "ਅੱਜ ਦੇ ਸਮੇਂ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਨਕਾਰਾਤਮਕ ਪ੍ਰਭਾਵ ਸਾਡੇ ਸਮਾਜ 'ਤੇ ਡਰਾਉਣੇ ਹੋ ਸਕਦੇ ਹਨ। ਸਾਡੇ ਹਸਪਤਾਲ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਮਾਨਸਿਕ ਸਿਹਤ ਸੰਬੰਧੀ ਸੇਵਾਵਾਂ ਸਾਰੇ ਲੋਕਾਂ ਤੱਕ ਪਹੁੰਚਨ।" ਇਸ ਸਮਾਗਮ ਦੌਰਾਨ ਮਰੀਜ਼ਾਂ ਲਈ ਮੁਫ਼ਤ ਮਾਨਸਿਕ ਸਿਹਤ ਜਾਂਚ ਕੀਤੀ ਗਈ ਅਤੇ ਮਾਹਰਾਂ ਨੇ ਮਰੀਜ਼ਾਂ ਨਾਲ ਇੱਕ-ਤੋਂ-ਇੱਕ ਕਾਊਂਸਲਿੰਗ ਸੈਸ਼ਨ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਰਾਹ-ਦਰਸਨ ਦਿੱਤਾ। ਸਾਕੇਤ ਹਸਪਤਾਲ ਦੇ ਸਟਾਫ ਨੇ ਵਿਦਿਆਰਥੀਆਂ, ਸਮਾਜਿਕ ਕਾਰਕੁਨਾਂ ਅਤੇ ਆਮ ਲੋਕਾਂ ਨੂੰ ਮਾਨਸਿਕ ਬੀਮਾਰੀਆਂ ਨਾਲ ਜੁੜੇ ਸਟਿਗਮਾ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ। ਇਸ ਸਮਾਰੋਹ ਵਿੱਚ ਕਈ ਮਰੀਜ਼, ਸਟਾਫ ਮੈਂਬਰ ਅਤੇ ਮਾਨਸਿਕ ਸਿਹਤ ਮਾਹਰਾਂ ਨੇ ਭਾਗ ਲਿਆ ਅਤੇ ਸਾਰੇ ਨੂੰ ਵਧੇਰੇ ਮਾਨਸਿਕ ਤੰਦਰੁਸਤੀ ਲਈ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ।