
ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿੱਚ ਮਨਾਇਆ ਗਿਆ ਵਿਸ਼ਵ ੳਰਲ ਹੈਲਥ ਦਿਵਸ

ਮਾਤਾ ਕੁਸੱਲਿਆ ਹਸਪਤਾਲ ਪਟਿਆਲਾ ਵਿੱਚ ਮਨਾਇਆ ਗਿਆ ਵਿਸ਼ਵ ੳਰਲ ਹੈਲਥ ਦਿਵਸ ਮੂੰਹ ਦੀ ਸਾਫ-ਸਫਾਈ ਪ੍ਰਤੀ ਕੀਤਾ ਜਾਗਰੂਕ : ਡਾ.ਜਗਪਾਲਇੰਦਰ ਸਿੰਘ ਪਟਿਆਲਾ 20 ਮਾਰਚ ( )- ਮੁੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਥੀਮ " Happy mouth is a Happy mind " ਤਹਿਤਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ.ਪਟਿਆਲਾਡਾ. ਸੁਨੰਦਾ ਗਰੋਵਰ ਦੀ ਯੋਗ ਅਗਵਾਈ ਵਿਚ ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਮਾਤਾ ਕੁਸੱਲਿਆਹਸਪਤਾਲ ਪਟਿਆਲਾਵਿਖੇ ਕੀਤਾ ਗਿਆ ।ਇਸ ਮੋਕੇ ਬੋਲਦਿਆ ਸਿਵਲ ਸਰਜਨ ਨੇ ਕਿਹਾ ਕਿ ਸ਼ੂਗਰ ਅਤੇ ਪ੍ਰੋਸੈਸਡ ਭੋਜਨ ਤੋਂ ਪ੍ਰਹੇਜ ਕੀਤਾ ਜਾਵੇ ।ਤਾਜਾ ਅਤੇ ਪਚਣ ਵਾਲਾ ਭੋਜਨ ਖਾਧਾ ਜਾਵੇ ,ਹਰੀਆ ਪੱਤੇਦਾਰ ਸਬਜੀਆਂ ਅਤੇ ਸਾਬਤ ਅਨਾਜ ਨੂੰ ਭਰਪੂਰ ਮਾਤਰਾ ਵਿੱਚ ਅਪਣੀ ਖੁਰਾਕ ਵਿੱਚ ਸ਼ਾਮਲ ਕੀਤਾ ਜਾਵੇ । ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਮੂੰਹ ਦੀ ਸਫਾਈ ਦੀ ਮਹੱਤਤਾ ਤੇ ਸਕਿਟ ਪੇਸ਼ ਕੀਤੀ ਗਈ । ਆਮ ਪਬਲਿਕ ਨੂੰ ਬੁਰਸ਼ ਕਰਨ ਦੀਆਂ ਤਕਨੀਕਾਂ ਬਾਰੇ ਸਮਝਾਇਆ ਗਿਆ । ਡੀ.ਡੀ.ਐਚ.ਓ. ਡਾ. ਸੁਨੰਦਾ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੋਣ ਤੋ ਪਹਿਲਾ ਜਰੂਰ ਬੁਰਸ਼ ਕਰਨਾ ਚਾਹੀਦਾ ਹੈ।ਮਿੱਠੀਆਂ ਜਾਂ ਦੰਦਾਂ ਨੂੰ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋ ਗੁਰੇਜ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾਂ ਅਜਿਹੀਆਂ ਚੀਜਾਂ ਖਾਣ ਤੋਂ ਬਾਦ ਬੁਰਸ਼ ਜਰੂਰ ਕੀਤਾ ਜਾਵੇ। ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋ ਚੈਕਅਪ ਜਰੂਰ ਕਰਵਾਇਆ ਜਾਵੇ। ਡਾ.ਨਿਰਮਲ ਕੌਰਨੇ ਕਿਹਾ ਚੰਗੇ ਤੇ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ। ਉੁਹਨਾਂ ਲੋਕਾਂ ਨੂੰ ਪਾਨ, ਤੰਬਾਕੁ, ਜਰਦਾ,ਸਿਗਰਟ ਆਦਿ ਦੀ ਵਰਤੋ ਨਾ ਕਰਨ ਸਬੰਧੀ ਜਾਗਰੂਕ ਕਰਦੇ ਕਿਹਾ ਕਿ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ ਜੋ ਕਿ ਮੱਨੁਖ ਨੂੰ ਸ਼ਰੀਰਕ, ਮਾਨਸਿਕ ਅਤੇ ਸਮਾਜਿਕ ਤੋਰ ਤੇ ਪ੍ਰਭਾਵਤ ਕਰਦੇ ਹਨ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ ,ਜਿਲਾ ਡੈਂਟਲ ਸਿਹਤ ਅੀਧਕਾਰੀ ਡਾ.ਆਰਤੀ, ਡਾ.ਸਵਿਤਾ ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ,ਬੀ.ਈ.ਈ ਸ਼ਾਯਾਨ ਜ਼ਫਰ, ਬਿੱਟੂ ਦਰਜਾ ਚਾਰ ਆਦਿ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.