National
0
ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ
- by Jasbeer Singh
- December 27, 2025
ਚੀਨ `ਚ `ਦੁਨੀਆ ਦੀ ਸਭ ਤੋਂ ਲੰਬੀ` ਐਕਸਪ੍ਰੈੱਸ-ਵੇਅ ਸੁਰੰਗ ਸ਼ੁਰੂ ਬੀਜਿੰਗ, 27 ਦਸੰਬਰ 2025 : ਚੀਨ ਦੇ ਸ਼ਿਨਜਿਆਂਗ ਸੂਬੇ `ਚ 22.13 ਕਿਲੋਮੀਟਰ ਲੰਬੀ ਸੁਰੰਗ ਨੂੰ ਆਵਾਜਾਈ ਲਈ ਸ਼ੁੱਕਰਵਾਰ ਨੂੰ ਖੋਲ੍ਹ ਦਿੱਤਾ ਗਿਆ। ਚੀਨ ਨੇ ਦਾਅਵਾ ਕੀਤਾ ਕਿ ਇਹ `ਦੁਨੀਆ ਦੀ ਸਭਤੋਂ ਲੰਬੀ ਸੁਰੰਗ` ਹੈ। ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੋਵੇਗੀ 20 ਮਿੰਟ ਵਿਚ ਪੂਰੀ ਉੱਤਰ-ਪੱਛਮੀ ਚੀਨ ਦੇ ਸਿ਼ਨਜਿਆਂਗ ਉਈਗੁਰ ਖੁਦਮੁਖਤਿਆਰ ਇਲਾਕੇ ਵਿਚ ਮੱਧ ਤਿਆਨਸ਼ਾਨ ਪਰਬਤਮਾਲਾ ਤੋਂ ਹੋ ਕੇ ਲੰਘਣ ਵਾਲੀ ਇਸ ਤਿਆਨਸ਼ਾਨ ਬੇਂਗਲੀ ਸੁਰੰਗ ਕਾਰਨ ਕਈ ਘੰਟਿਆਂ ਦੀ ਖਤਰਨਾਕ ਪਹਾੜੀ ਯਾਤਰਾ ਹੁਣ ਲੱਗਭਗ 20 ਮਿੰਟ ਵਿਚ ਪੂਰੀ ਹੋਵੇਗੀ। ਇਹ ਸੁਰੰਗ ਜੀ-0711 ਉਰੂਮਕੀ-ਯੁਲੀ ਐਕਸਪ੍ਰੈੱਸ-ਵੇਅ ਦਾ ਇਕ ਮਹੱਤਵਪੂਰਨ ਹਿੱਸਾ ਹੈ, ਜੋ ਸ਼ੁੱਕਰਵਾਰ ਨੂੰ ਚਾਲੂ ਹੋ ਗਿਆ। ਇਹ ਐਕਸਪੈਸ-ਵੇਅ ਉੱਤਰ ਅਤੇ ਦੱਖਣੀ ਸ਼ਿਨਜਿਆਂਗ ਦੇ ਸ਼ਹਿਰੀ ਇਲਾਕਿਆਂ ਨੂੰ ਜੋੜਨ ਵਾਲਾ ਮੁੱਖ ਆਵਾਜਾਈ ਮਾਰਗ ਹੈ।
