
ਆਂਧਰਾ ਪ੍ਰਦੇਸ਼ ਵਿੱਚ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਤੇਲਗੂ ਫਿਲਮ ਨਿਰਮਾਤਾ ਐੱਮਵੀਵੀ ਸੱਤਿ
- by Jasbeer Singh
- October 19, 2024

ਆਂਧਰਾ ਪ੍ਰਦੇਸ਼ ਵਿੱਚ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਤੇਲਗੂ ਫਿਲਮ ਨਿਰਮਾਤਾ ਐੱਮਵੀਵੀ ਸੱਤਿਆਨਾਰਾਇਣ ਤੇ ਕੁਝ ਹੋਰਾਂ ਦੇ ਟਿਕਾਣਿਆਂ ’ਤੇ ਈ. ਡੀ. ਨੇ ਮਾਰੇ ਛਾਪੇ ਹੈਦਰਾਬਾਦ, 19 ਅਕਤੂਬਰ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ( ਈ. ਡੀ.) ਨੇ ਮਨੀ ਲਾਂਡਰਿੰਗ ਦੀ ਜਾਂਚ ਦੇ ਸਬੰਧ ਵਿੱਚ ਆਂਧਰਾ ਪ੍ਰਦੇਸ਼ ਵਿੱਚ ਵਾਈ. ਐੱਸ. ਆਰ. ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਤੇਲਗੂ ਫਿਲਮ ਨਿਰਮਾਤਾ ਐੱਮਵੀਵੀ ਸੱਤਿਆਨਾਰਾਇਣ ਤੇ ਕੁਝ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੰਘੀ ਜਾਂਚ ਏਜੰਸੀ ਦੇ ਅਧਿਕਾਰੀ ਵਿਸ਼ਾਖਾਪਟਨਮ ਸਣੇ ਘੱਟੋ-ਘੱਟ ਪੰਜ ਥਾਵਾਂ ’ਤੇ ਛਾਪੇ ਮਾਰੇ। ਮਨੀ ਲਾਂਡਰਿੰਗ ਦਾ ਇਹ ਮਾਮਲਾ ਸਰਕਾਰੀ ਜ਼ਮੀਨ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਨਾਲ ਜੁੜੇ ਇਕ ਮਾਮਲੇ ’ਚ ਸੱਤਿਆਨਾਰਾਇਣ ਤੇ ਹੋਰਾਂ ਖ਼ਿਲਾਫ਼ ਦਰਜ ਸੂਬੇ ਦੀ ਪੁਲੀਸ ਦੀ ਇਕ ਐੱਫਆਈਆਰ ਨਾਲ ਪੈਦਾ ਹੋਇਆ ਹੈ । ਸੱਤਿਆਨਾਰਾਇਣ ਨੇ ਵਾਈਐੱਸਆਰਸੀਪੀ ਦੀ ਟਿਕਟ ’ਤੇ ਵਿਸ਼ਾਖਾਪਟਨਮ ਸੀਟ ਤੋਂ 2004 ਦੀ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਿਆ ਸੀ । ਉਸ ਨੇ ਕਈ ਤੇਲਗੂ ਫਿਲਮਾਂ ਦਾ ਨਿਰਮਾਣ ਕੀਤਾ ਹੈ ।