

ਪਟਿਆਲਾ ਵਿਚ ਗਰਮੀ ਕਾਰਨ ਯੈਲੋ ਅਲਰਟ ਜਾਰੀ ਆਸਮਾਨੋ ਵਰਸ ਰਹੀ ਅੱਗ : ਪਾਰਾ ਪੁੱਜਾ 44 ਡਿਗਰੀ, ਚਾਰੇ ਪਾਸੇ ਪਸਰਿਆ ਸੰਨਾਟਾ - ਤੇਜ਼ ਅਤੇ ਗਰਮ ਹਵਾਵਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਸ਼ਕਲ – ਜੇਠ ਦੇ ਮਹੀਨੇ ਵਿਚ ਗਰਮੀ ਨੇ ਧਾਰਿਆ ਪ੍ਰਚੰਡ ਰੂਪ ਪਟਿਆਲਾ, 10 ਜੂਨ : ਪੰਜਾਬ ਅੰਦਰ ਗਰਮੀ ਆਪਣੇ ਸਿਖਰਲੇ ਪੜਾਅ ਤੇ ਪੁੱਜ ਚੁੱਕੀ ਹੈ, ਜਿਸ ਕਾਰਨ ਆਸਮਾਨੋ ਵਰਸ ਰਹੀ ਅੱਗ ਕਾਰਨ ਲੋਕਾਂ ਦਾ ਘਰੋ ਨਿਕਲਨਾ ਵੀ ਮੁਸ਼ਕਲ ਹੋਇਆ ਪਿਆ ਹੈ। ਗਰਮੀ ਕਾਰਨ ਪਾਰਾ ਅੱਜ ਜਿਥੇ 44 ਡਿਗਰੀ ਤੇ ਪੁੱਜ ਗਿਆ, ਉੱਥੇ ਸ਼ਹਿਰ ਅੰਦਰ ਸੰਨਾਟਾ ਵੀ ਪੂਰੀ ਤਰ੍ਹਾ ਪਸਰਿਆ ਨਜਰ ਆਇਆ । ਉਧਰੋਮੌਸਮ ਵਿਭਾਗ ਨੇ ਗਰਮੀ ਕਾਰਨਪਟਿਆਲਾਵਿਚ ਯੈਲੋ ਅਲਰਟ ਜਾਰੀ ਕੀਤਾ ਹੈ। ਬੇਹੱਦ ਗਰਮ ਮੌਸਮ ਨੇ ਲੋਕਾਂ ਦੀ ਜਿੰਦਗੀ ਔਖੀ ਕਰ ਦਿੱਤੀ ਹੈ । ਜੇਠ ਦੇ ਮਹੀਨੇ ਵਿਚ ਗਰਮੀ ਨੇ ਆਪਣਾ ਪ੍ਰਚੰਡ ਰੂਪ ਪੂਰੀ ਤਰ੍ਹਾਂ ਧਾਰ ਲਿਆ ਹੈ। ਸੋਮਵਾਰ ਨੂੰ ਪਟਿਆਲਾ ਸ਼ਹਿਰ ’ਚ ਪਾਰਾ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਤਾਪਮਾਨ ਵਧਣ ਨਾਲ ਸੜਕਾਂ ’ਤੇ ਸੂਨਾਪਣ ਛਾ ਗਿਆ। ਦੁਪਹਿਰ ਦੇ ਸਮੇਂ ਬਾਹਰ ਨਿਕਲਣਾ ਬਹੁਤ ਔਖਾ ਹੋ ਗਿਆ ਹੈ। ਸਵੇਰੇ ਤੋਂ ਹੀ ਲੂ ਵਰਗੀਆਂ ਗਰਮ ਹਵਾਵਾਂ ਚੱਲਣ ਲੱਗ ਪਈਆਂ, ਜਿਸ ਕਰਕੇ ਲੋਕ ਘਰਾਂ ਵਿੱਚ ਰਹਿਣ ਨੂੰ ਮਜਬੂਰ ਹੋ ਗਏ। ਰਿਕਸ਼ਾ ਚਾਲਕ, ਮਜ਼ਦੂਰ ਅਤੇ ਖੁੱਲ੍ਹੀ ਥਾਂ ਕੰਮ ਕਰਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬਜ਼ਾਰ ਵੀ ਸੁੰਨ ਨਜ਼ਰ ਆਏ ਅਤੇ ਸੜਕਾਂ ’ਤੇ ਟਰੈਫ਼ਿਕ ਘੱਟ ਰਿਹਾ। ਬਜੁਰਗਾਂ ਤੇ ਬਚਿਆਂ ਨੂੰ ਘਰੇ ਰਖਿਆ ਜਾਵੇ : ਡਾਂ ਜੋਸ਼ੀ ਵਧਦੀ ਗਰਮੀ ਨੂੰ ਦੇਖਦੇ ਹੋਏ ਸੀਨੀਅਰ ਡਾਕਟਰ ਅਸ਼ੋਕ ਜੋਸ਼ੀ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨਾ ਕਿਹਾ ਕਿ ਬਜੁਰਗਾਂ ਤੇ ਬਚਿਆਂ ਨੂੰ ਭਿਆਨਕ ਗਰਮੀ ਵਿਚ ਘਰ ਵਿਚ ਹੀ ਰਖਿਆ ਜਾਵੇ, ਉਹ ਕਹਿੰਦੇ ਹਨ ਕਿ ਜ਼ਰੂਰੀ ਕੰਮ ਲਈ ਹੀ ਬਾਹਰ ਨਿਕਲੋ, ਵਧੇਰੇ ਪਾਣੀ ਪੀਓ ਅਤੇ ਤਾਜ਼ਾ ਖੁਰਾਕ ਖਾਓ। ਬਜ਼ੁਰਗਾਂ, ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਗਰਮੀ ਤੋਂ ਖਾਸ ਤੌਰ ’ਤੇ ਬਚਾਅ ਰੱਖਣ ਦੀ ਲੋੜ ਹੈ। ਜਾਣਕਾਰੀ ਅਨੁਸਾਰ ਕੁਝ ਦਿਨਾ ਹੋਰ ਗਰਮੀ ਦੀ ਲਹਿਰ ਜਾਰੀ ਰਹੇਗੀ, ਜਿਸ ਕਰਕੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। 12-13 ਜੂਨ ਨੂੰ ਬਰਸਾਤ ਦੀ ਸੰਭਾਵਨਾ ਮੌਸਮ ਮਾਹਿਰਾਂ ਅਨੂਸਾਰ ਸੂਬੇ ਦੇ ਲੋਕਾਂ ਨੂੰ 12 ਜੂਨ ਤੋ ਗਰਮੀ ਤੋ ਥੋੜੀ ਰਾਹਤ ਮਿਲਣੀ ਸ਼ੁਰੂ ਹੋਵੇਗੀ। ਭਾਰਤੀ ਮੌਸਮ ਵਿਗਿਆਨ ਕੇਦਰ ਅਨੁਸਾਰ 12 ਅਤੇ 13 ਜੂਨ ਨੂੰ ਸੂਬੇ ਵਿਚ ਕਈ ਥਾਵਾਂ ਤੇ ਬਰਸਾਤ ਹੋ ਸਕਦੀ ਹੈ।ਇਸਦੇ ਨਾਲ ਹੀ 13 ਜੂਨ ਨੂੰ ਮੀਹ ਦੇ ਨਾਲ ਨਾਲ ਤੇਜ ਹਨੇਰੀ ਦੀ ਵੀ ਭਵਿਖਬਾਣੀ ਕੀਤੀ ਗਈ ਹੈ, ਜਿਸ ਕਾਰਨ ਸੁਕਰਵਾਰ ਨੂੰ ਮੀਹ ਹਨੇਰੀ ਕਾਰਨ ਸੂਬੇ ਵਿਚ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।