
ਪਿੰਡ ਚਮਾਰੂ 'ਚ ਲੜਕੇ ਲੜਕੀਆਂ ਦੇ ਕਰਵਾਏ ਗਏ ਸੰਡੇ ਸੁਪਰ ਸੀਰੀਜ਼ ਕਬੱਡੀ ਮੈਚ
- by Jasbeer Singh
- June 11, 2025

ਪਿੰਡ ਚਮਾਰੂ 'ਚ ਲੜਕੇ ਲੜਕੀਆਂ ਦੇ ਕਰਵਾਏ ਗਏ ਸੰਡੇ ਸੁਪਰ ਸੀਰੀਜ਼ ਕਬੱਡੀ ਮੈਚ - ਲੜਕਿਆਂ 'ਚੋਂ ਫਸਟ ਚਮਾਰੂ ਅਤੇ ਲੜਕੀਆਂ 'ਚੋਂ ਫਸਟ ਮੰਡੌਲੀ ਦੀ ਟੀਮ ਰਹੀ ਘਨੌਰ, 11 ਜੂਨ : ਗ੍ਰਾਮ ਪੰਚਾਇਤ ਪਿੰਡ ਚਮਾਰੂ ਦੇ ਸਹਿਯੋਗ ਅਤੇ ਸੀਨੀਅਰ ਆਗੂ ਕਪਤਾਨ ਸਿੰਘ ਚਮਾਰੂ ਦੇ ਉਪਰਾਲੇ ਸਦਕਾ ਫਿਊਚਰ ਅਕੈਡਮੀ ਵਲੋਂ ਸੰਡੇ ਸੁਪਰ ਸੀਰੀਜ਼ ਲੜਕੇ ਅਤੇ ਲੜਕੀਆਂ ਦੇ ਕਬੱਡੀ ਮੈਚ ਕਰਵਾਏ ਗਏ। ਜਿਸ ਵਿਚ ਪਿੰਡ ਮੰਜੌਲੀ, ਮੰਡੌਲੀ, ਉਲਾਣਾ, ਚਮਾਰੂ, ਤਸਿੰਬਲੀ, ਘਨੌਰ ਆਦਿ ਕੁੱਲ 9 ਟੀਮਾਂ ਨੇ ਭਾਗ ਲਿਆ। ਜਿਨ੍ਹਾਂ ਵਿਚ ਲੜਕਿਆਂ ਦੀ 5 ਟੀਮਾਂ ਅਤੇ ਲੜਕੀਆਂ ਦੀ 4 ਟੀਮਾਂ ਨੇ ਗਰਾਉਂਡ ਵਿਚ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਖੇਡ ਗਰਾਊਂਡ ਵਿੱਚ ਟੀਮਾਂ ਨੂੰ ਖਿਡਾਉਣ ਲਈ ਕੋਚ ਰਿੰਕੂ, ਜਸਵੀਰ ਸਿੰਘ, ਹੇਮ ਰਾਜ ਕੁਮਾਰ, ਹਰਵਿੰਦਰ ਸਿੰਘ ਮੱਟੂ, ਰਜਤ ਕੁਮਾਰ, ਗੁਰਪ੍ਰੀਤ ਸਿੰਘ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਦੌਰਾਨ ਵੱਖ ਵੱਖ ਮੈਚਾਂ ਤੋਂ ਬਾਅਦ ਲੜਕਿਆਂ ਦੀ ਕਬੱਡੀ ਟੀਮ ਵਿਚੋਂ ਪਹਿਲਾ ਸਥਾਨ ਚਮਾਰੂ ਦੀ ਟੀਮ ਨੇ ਹਾਸਲ ਕੀਤਾ ਅਤੇ ਦੂਜੇ ਸਥਾਨ ਤੇ ਘਨੌਰ ਦੀ ਟੀਮ ਰਹੀ। ਜਦੋਂ ਕਿ ਲੜਕੀਆਂ ਦੀ ਕਬੱਡੀ ਟੀਮ ਵਿਚੋਂ ਪਹਿਲੇ ਸਥਾਨ ਤੇ ਮੰਡੌਲੀ ਦੀ ਟੀਮ ਅਤੇ ਦੂਜੇ ਸਥਾਨ ਤੇ ਚਮਾਰੂ ਦੀ ਰਹੀ। ਇਜ ਮੌਕੇ ਸੀਨੀਅਰ ਆਗੂ ਕਪਤਾਨ ਸਿੰਘ ਚਮਾਰੂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ। ਉਨ੍ਹਾਂ ਕਿਹਾ ਕਿ ਪਿੰਡ ਚਮਾਰੂ 'ਚ ਲੜਕੀਆਂ ਦੀ ਕਬੱਡੀ ਟੀਮ ਹੈ, ਜ਼ੋ ਨੈਸ਼ਨਲ ਪੱਧਰ ਤੇ ਖੇਡ ਕੇ ਆਈਆਂ ਹਨ। ਜਦੋਂ ਕਿ ਪਿੰਡ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕੋਚ ਦੇ ਸਹਿਯੋਗ ਨਾਲ ਹੋਰ ਰੋਜ਼ ਸ਼ਾਮ ਟਾਇਮ ਪਿੰਡ ਦੇ ਬੱਚਿਆਂ ਨੂੰ ਜਿਨ੍ਹਾਂ ਵਿਚ ਮੁੰਡੇ ਕੁੜੀਆਂ ਸ਼ਾਮਲ ਹਨ, ਨੂੰ ਵੱਖ ਵੱਖ ਖੇਡਾਂ ਦੀ ਕੋਚਿੰਗ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਗ੍ਰਾਮ ਪੰਚਾਇਤ ਦੇ ਖੇਡਾਂ ਪ੍ਰਤੀ ਇਹੋ ਜਿਹੇ ਉਪਰਾਲੇ ਜਾਰੀ ਰਹਿਣਗੇ। ਇਸ ਮੌਕੇ ਗ੍ਰਾਮ ਪੰਚਾਇਤ ਚਮਾਰੂ ਦੇ ਸੀਨੀਅਰ ਆਗੂ ਕਪਤਾਨ ਸਿੰਘ ਚਮਾਰੂ, ਸਰਪੰਚ ਅਮਰਜੀਤ ਸਿੰਘ, ਹਰਮਨਦੀਪ ਸਿੰਘ, ਹਰਮੇਸ਼ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ, ਸ਼ਰਨਜੀਤ ਸਿੰਘ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਮਜੀਤ ਸਿੰਘ ਨੰਬਰਦਾਰ, ਸਰਦੂਲ ਸਿੰਘ ਸਾਬਕਾ ਸਰਪੰਚ, ਹਰਦਮ ਸਿੰਘ, ਰਾਜਿੰਦਰ ਸਿੰਘ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ, ਰਛਪਾਲ ਸਿੰਘ, ਰਣਜੋਧ ਸਿੰਘ, ਲਾਡੀ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਸਮੇਤ ਪਿੰਡ ਵਾਸੀ ਮੌਜੂਦ ਸਨ।