post

Jasbeer Singh

(Chief Editor)

Patiala News

ਸੀ.ਐਮ. ਦੀ ਯੋਗਸ਼ਾਲਾ ਤਹਿਤ ਨਿਰੰਤਰ ਕਰਵਾਇਆ ਜਾ ਰਿਹਾ ਹੈ ਯੋਗ

post-img

ਸੀ.ਐਮ. ਦੀ ਯੋਗਸ਼ਾਲਾ ਤਹਿਤ ਨਿਰੰਤਰ ਕਰਵਾਇਆ ਜਾ ਰਿਹਾ ਹੈ ਯੋਗ ਨਸ਼ਾ ਛੱਡਣ ਦੇ ਇਛੁੱਕ ਨੌਜਵਾਨ ਯੋਗ ਦੀ ਮਦਦ ਨਾਲ ਹੋ ਰਹੇ ਹਨ ਮਾਨਸਿਕ ਅਤੇ ਸਰੀਰਿਕ ਤੌਰ ‘ਤੇ ਮਜਬੂਤ ਪਟਿਆਲਾ 22 ਮਈ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਛੱਡਣ ਦੇ ਇਛੁੱਕ ਨੌਜਵਾਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ ਤੇ ਮਜਬੂਤ ਬਣਾਉਣ ਲਈ ਯੋਗ ਦੀ ਮਦਦ ਲਈ ਜਾ ਰਹੀ ਹੈ । ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨਦੀ ਪਹਿਲ ‘ ਤੇ ਸ਼ੁਰੂ ਕੀਤੀ ਗਈ ਸੀ.ਐਮ. ਦੀ ਯੋਗਸ਼ਾਲਾ ਤਹਿਤ ਹੁਣ ਨਸ਼ਾ ਛੁਟਕਾਰਾ ਕੇਂਦਰਾਂ ‘ਚ ਨਿਯਮਤ ਤੌਰ ਤੇ ਯੋਗ ਕਲਾਸਾਂ ਕਰਵਾਈਆਂ ਜਾ ਰਹੀਆਂ ਹਨ । ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਸਿਵਲ ਹਸਪਤਾਲ ਵਿਖੇ ਨਸ਼ਾ ਛੁਟਕਾਰਾ ਅਤੇ ਪੁਨਰਵਾਸ ਕੇਂਦਰ ‘ ਚ ਸਵੇਰੇ ਅਤੇ ਸ਼ਾਮ ਯੋਗ ਸੈਸ਼ਨ ਕਰਵਾਏ ਜਾ ਰਹੇ ਹਨ , ਜਿਹਨਾਂ ਵਿੱਚ ਯੋਗਾ ਮਾਹਿਰ ਮੋਹਿਤ ਗੋਗੀਆ ਰੋਜ਼ਾਨਾ ਲੱਗਭੱਗ 50 ਲੋਕਾਂ ਨੂੰ ਯੋਗ ਅਭਿਆਸ ਕਰਵਾ ਰਹੇ ਹਨ । ਇਹਨਾਂ ਸੈਸ਼ਨਾਂ ਵਿੱਚ ਰਿਲੈਕਸੇਸ਼ਨ, ਧਿਆਨ, ਕਸਰਤ,, ਹੱਸਣ ਦੀ ਥੈਰੇਪੀ, ਤਾਲੀ ਥੈਰੇਪੀ, ਯੌਗ ਆਸਨ ਅਤੇ ਪ੍ਰਾਣਾਯਾਮ ਅਤੇ ਪ੍ਰਾਣਾਯਾਮ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ , ਜਿਹੜੀਆਂ ਕਿ ਮਰੀਜਾਂ ਨੂੰ ਤਣਾਅ ਮੁਕਤ ਕਰਕੇ ਤੰਦਰੁਸਤ ਬਣਾਉਣ ਵਿੱਚ ਸਹਾਇਕ ਹਨ । ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਮੰਤਵ ਨਸ਼ਿਆਂ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਇਕ ਨਵੀ ਜ਼ਿੰਦਗੀ ਦੇਣ ਦੇ ਨਾਲ ਨਾਲ ੳਹਨਾਂ ਨੂੰ ਸਵੈ-ਨਿਰਭਰ ਅਤੇ ਆਤਕ ਵਿਸ਼ਵਾਸੀ ਬਣਾਉਣਾ ਹੈ । ਉਹਨਾਂ ਕਿਹਾ ਕਿ ਨਸ਼ਾ ਛੱਡਣ ਦੇ ਇਛੁੱਕ ਲੋਕ ਇਸ ਪਹਿਲ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ ਅਤੇ ਆਮ ਜੀਵਨ ਵੱਲ ਕਦਮ ਵਧਾ ਰਹੇ ਹਨ । ਉਹਨਾਂ ਇਹ ਵੀ ਕਿਹਾ ਕਿ ਸਰਕਾਰ ਦਾ ਇਹ ਕਦਮ ਨਸ਼ਾ ਮੁਕਤੀ ਦੇ ਖੇਤਰ ਵਿੱਚ ਇਕ ਨਵੀਂ ਦਿਸ਼ਾ ਵੱਲ ਇਸ਼ਾਰਾ ਕਰਦਾ ਹੈ, ਜਿਸ ਨਾਲ ਨਾ ਸਿਰਫ਼ ਨਸ਼ਾ ਕਰਨ ਵਾਲੇ ਸਗੋਂ ਪੂਰਾ ਸਮਾਜ ਲਾਭਵਾਨ ਹੋ ਰਿਹਾ ਹੈ ।

Related Post