ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਹੋਣ 'ਤੇ ਨੌਜਵਾਨ ਨੂੰ ਦਿੱਤਾ ਦੇਸ਼ ਨਿਕਾਲਾ
- by Admin
- May 5, 2026
ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਹੋਣ ਤੇ ਨੌਜਵਾਨ ਨੂੰ ਦਿੱਤਾ ਦੇਸ਼ ਨਿਕਾਲਾ ਕੈਨੈਡਾ, 5 ਮਈ 2026 : ਕੈਨੇਡਾ ਦੇਸ਼ ਦੇ ਸਰੀ ਵਿਖੇ ਰਹਿੰਦੇ ਇਕ ਨੌਜਵਾਨ ਨੂੰ ਕੈਨੇਡਾ ਵਲੋਂ ਰੈਨਸਮਵੇਅਰ ਓਪਰੇਸ਼ਨਾਂ ਵਿਚ ਸ਼ਾਮਲ ਪਾਏ ਜਾਣ ਤੇ ਦੇਸ਼ ਨਿਕਾਲਾ ਹੀ ਦੇ ਦਿੱਤਾ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਜੋ ਪੁਲਸ ਨੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਦਾ ਨਾਮ ਪ੍ਰਭਜੋਤ ਸਿੰਘ ਹੈ ਤੇ ਕੈਨੇਡਾ ਪੁਲਸ ਵਲੋਂ ਉਕਤ ਨੌਜਵਾਨ ਦੀ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਵਲੋਂ ਇਸ ਨੌਜਵਾਨ ਨੂੰ ਕੈਨੇਡਾ ਦੇ ਸਰੀ ਵਿੱਚ ਚੱਲ ਰਹੇ ਇੱਕ ਫਿਰੌਤੀ ਗਿਰੋਹ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ । ਕੈਨੇਡੀਅਨ ਪੁਲਸ ਦਾ ਕਹਿਣਾ ਹੈ ਕਿ ਇਹ ਨੌਜਵਾਨ ਰੈਨਸਮਵੇਅਰ ਓਪਰੇਸ਼ਨਾਂ ਵਿੱਚ ਸ਼ਾਮਲ ਰਿਹਾ ਹੈ । ਕੀ ਕਾਰਨ ਦੱਸਿਆ ਕੈਨੇਡਾ ਪੁਲਸ ਨੇ ਤਸਵੀਰ ਜਾਰੀ ਕਰਨ ਦਾ ਸੂਚਨਾ ਮੁਤਾਬਕ ਉਕਤ ਓਪਰੇਸ਼ਨਾਂ ਵਿਚ ਸ਼ਾਮਲ ਪਾਏ ਜਾਣ ਤੇ ਪਹਿਲਾਂ ਸਰੀ ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਹੈ । ਪੁਲਸ ਨੇ ਕਿਹਾ ਕਿ ਫੋਟੋ ਜਾਰੀ ਕਰਨ ਦਾ ਉਦੇਸ਼ ਉਸਦੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨਾ ਸੀ । ਉਨ੍ਹਾਂ ਵਲੋਂ ਕੈਨੇਡਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਉਸਦੇ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਪੁਲਸ ਨੂੰ ਕਰਨ । ਪੁਲਸ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ, ਖਾਸ ਕਰਕੇ ਸਰੀ ਵਿੱਚ, ਜਬਰਦਸਤੀ ਵਸੂਲੀ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਨ੍ਹਾਂ ਵਿੱਚ ਧਮਕੀਆਂ, ਗੋਲੀਬਾਰੀ, ਘਰਾਂ ਵਿੱਚ ਹਮਲਾ ਅਤੇ ਹਿੰਸਕ ਕਾਰਵਾਈਆਂ ਸ਼ਾਮਲ ਹਨ ।
