post

Jasbeer Singh

(Chief Editor)

Patiala News

ਯੰਗ ਸਟਾਰ ਵੈਲਫੇਅਰ ਕਲੱਬ ਦੀ ਟੀਮ ਨੇ ਜਾਰੀ ਕੀਤਾ ਹਨੁਮਾਨ ਜਾਗਰਣ ਦਾ ਕਾਰਡ

post-img

ਯੰਗ ਸਟਾਰ ਵੈਲਫੇਅਰ ਕਲੱਬ ਦੀ ਟੀਮ ਨੇ ਜਾਰੀ ਕੀਤਾ ਹਨੁਮਾਨ ਜਾਗਰਣ ਦਾ ਕਾਰਡ ਪਟਿਆਲਾ, 7 ਮਈ : 15ਵੇਂ ਸ੍ਰੀ ਹਨੁਮਾਨ ਜਾਗਰਣ ਲਈ ਯੰਗ ਸਟਾਰ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ ਦੀ ਅਗਵਾਈ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਚੈਅਰਮੈਨ ਪ੍ਰਿੰਸ ਖਰਬੰਦਾ, ਸਕੱਤਰ ਕੁਮਾਰ ਵਿਸ਼ੇਸ਼ ਅਤੇ ਹੋਰ ਮੈਂਬਰਾਂ ਵੱਲੋਂ ਆਗਾਮੀ 17 ਮਈ ਨੂੰ ਵੀਰ ਹਕੀਕਤ ਰਾਏ ਗਰਾਊਂਡ ਨੇੜੇ ਪੁਰਾਣਾ ਬੱਸ ਸਟੈਂਡ ਵਿਖੇ ਹੋਣ ਵਾਲੇ 15ਵੇਂ ਸ੍ਰੀ ਹਨੁਮਾਨ ਜਾਗਰਣ (ਸਾਲਾਸਰ ਬਾਲਾ ਜੀ) ਦਾ ਕਾਰਡ ਜਾਰੀ ਕੀਤਾ ਗਿਆ। ਇਸ ਮੌਕੇ ਸੋਸਾਇਟੀ ਮੈਂਬਰਾਂ ਨੇ ਦੱਸਿਆ ਇਸ ਵਾਰ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਭਜਨ ਗਾਇਕਾ ਮੈਥਿਲੀ ਠਾਕੁਰ, ਅਜੈ ਸ਼ਰਮਾ ਦੋਸਾ ਅਤੇ ਅਦਿਤਿਆ ਗੋਇਲ ਪਟਿਆਲਾ ਵਲੋਂ ਆਪਣੇ ਮਧੁਰ ਭਜਨਾਂ ਰਾਹੀਂ ਭਗਤਾਂ ਨੂੰ ਮੰਤਰ ਮੁਕਤ ਕੀਤਾ ਜਾਵੇਗਾ। ਉਹਨਾਂ ਨੇ ਸਮੂਹ ਪਟਿਆਲਾ ਨਿਵਾਸੀਆਂ ਨੂੰ ਇਸ ਜਾਗਰਣ ਵਿੱਚ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸੰਤ ਬਾਂਗਾ, ਗੌਰਵ ਜਿੰਦਲ, ਓਮ ਪ੍ਰਕਾਸ਼ ਬਾਂਸਲ, ਮੁਨੀਸ਼ ਜਲੋਟਾ, ਮੁਕੇਸ਼ ਗੁਪਤਾ, ਰਜਨੀਸ਼ ਗੁਪਤਾ, ਹਰੀਸ਼ ਗਰਗ, ਰਣਜੀਤ ਟੱਕਰ, ਨਰੇਸ਼ ਕੁਮਾਰ, ਰਾਜੇਸ਼ ਗਰਗ, ਦੀਪਕ ਕੁਮਾ,ਰ ਆਦਰਸ਼ ਸੂਦ, ਰਾਜੇਸ਼ ਗੁਪਤਾ ਅਤੇ ਯੋਗੇਸ਼ ਕਾਂਸਲ ਆਦਿ ਮੌਕੇ ਤੇ ਹਾਜ਼ਰ ਸਨ।

Related Post