post

Jasbeer Singh

(Chief Editor)

National

ਤਾਮਿਲਨਾਡੂ `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

post-img

ਤਾਮਿਲਨਾਡੂ `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਕੀਤਾ ਸਮੂਹਿਕ ਜਬਰ-ਜ਼ਨਾਹ

ਚੇਨਈ, 4 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ (Tamil Nadu) `ਚ ਮੁਟਿਆਰ ਨੂੰ ਨਸ਼ੀਲਾ ਪਦਾਰਥ ਪਿਆ ਕੇ ਸਮੂਹਿਕ ਜਬਰ-ਜ਼ਨਾਹ (Rape) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਸੱਤਾਧਾਰੀ ਪਾਰਟੀ ਟੀ. ਵੀ. ਕੇ. ਦੇ 2 ਮੈਂਬਰ ਗ੍ਰਿਫ਼ਤਾਰ

ਤਾਮਿਲਨਾਡੂ ਦੇ ਦੱਖਣੀ ਥੂਥੂਕੁਡੀ ਜ਼ਿਲੇ ਦੇ ਸ਼ੀਵੈਕੁੰਠਮ ਵਿਚ ਇਕ ਮੁਟਿਆਰ ਨੂੰ ਕੋਈ ਨਸ਼ੀਲਾ ਪਦਾਰਥ (Drug) ਪਿਆ ਕੇ ਉਸ ਨਾਲ ਸਮੂਹਿਕ ਜਬਰ-ਜਨਾਹ ਕਰਨ ਦਾ ਜੋ ਮਾਮਲਾ ਸਾਹਮਣੇ ਆਇਆ ਹੈ ਵਿਚ ਸੂਬੇ ਦੀ ਸੱਤਾਧਾਰੀ ਪਾਰਟੀ `ਤਾਮਿਲਗਾ ਵੇਟਰੀ ਕੜਗਮ` (ਟੀ. ਵੀ. ਕੇ.) ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਸੂਤਰਾਂ ਅਨੁਸਾਰ ਮੁਲਜ਼ਮ ਮੁਟਿਆਰ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਕਾਰ ਵਿਚ ਆਪਣੇ ਨਾਲ ਲੈ ਗਏ ਸਨ ।

ਕੌਣ ਹਨ ਇਹ ਦੋਵੇਂ ਜਣੇ

ਇਸ ਦੌਰਾਨ ਕਥਿਤ ਤੌਰ `ਤੇ ਮੁਟਿਆਰ ਨੂੰ ਪਾਣੀ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਪਿਲਾ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਗਿਆ । ਪੀੜਤਾ ਦੀ ਸਿ਼ਕਾਇਤ ਦੇ ਆਧਾਰ `ਤੇ ਸ਼੍ਰੀਵੈਕੁੰਠਮ ਦੀ `ਆਲ ਵੂਮੈਨ ਪੁਲਸ` ਨੇ ਮਾਮਲਾ ਦਰਜ (Case registered) ਕਰ ਕੇ 2 ਮੁਲਜ਼ਮਾਂ ਬਾਲਮੁਰੂਗਨ ਅਤੇ ਜੈਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਪੁਲਸ ਨੇ ਦੱਸਿਆ ਕਿ ਬਾਲਮੁਰੂਗਨ ਨੂੰ ਥਥਕੁਡੀ ਪੱਛਮੀ ਜਿ਼ਲੇ ਵਿਚ ਟੀ. ਵੀ. ਕੇ. ਦੀ ਯੂਥ ਵਿੰਗ ਦਾ ਆਯੋਜਕ ਦੱਸਿਆ ਜਾ ਰਿਹਾ ਹੈ, ਜਦਕਿ ਜੈਪਾਲ ਇਸੇ ਪਾਰਟੀ ਦਾ ਰਾਮਨਾਥਪੁਰਮ ਜਿ਼ਲੇ ਵਿਚ ਇਕ ਅਹੁਦੇਦਾਰ ਹੈ ।

Related Post

Instagram