post

Jasbeer Singh

(Chief Editor)

ਘਰੇਲੂ ਝਗੜੇ ਦੇ ਚਲਦਿਆਂ ਨੌਜਵਾਨ ਕੀਤੀ ਖੁਦਕੁਸ਼ੀ

post-img

ਘਰੇਲੂ ਝਗੜੇ ਦੇ ਚਲਦਿਆਂ ਨੌਜਵਾਨ ਕੀਤੀ ਖੁਦਕੁਸ਼ੀ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਲੁਹਾਰ ਕਾ ਰੋਡ `ਤੇ ਇੱਕ 40 ਸਾਲਾਂ ਨੌਜਵਾਨ ਵਲੋਂ ਨੇ ਘਰੇਲੂ ਝਗੜ ਦੇ ਚਲਦਿਆਂ ਖੁ਼ਦਕੁਸ਼ੀ ਕਰ ਲਈ। ਪੁਲਸ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਆਪਣੀ ਘਰਵਾਲੀ ਦੇ ਨਾਲ ਝਗੜਾ ਚੱਲ ਰਿਹਾ ਸੀ । ਉਸ ਦੀ ਘਰਵਾਲੀ ਉਸ ਨਾਲ ਲੜਾਈ ਝਗੜਾ ਕਰਦੀ ਸੀ ਤੇ ਆਪਣੇ ਭਰਾਵਾਂ ਨੂੰ ਬੁਲਾ ਕੇ ਮੰਦਾ ਬੋਲਦੀ ਸੀ, ਜਿਸ ਦੇ ਚਲਦੇ ਉਹ ਦੋ ਦਿਨ ਪਹਿਲਾਂ ਲੜਾਈ ਝਗੜਾ ਕਰਕੇ ਆਪਣੇ ਪੇਕੇ ਗਈ ਤੇ ਬੱਚੇ ਵੀ ਨਾਲ ਲੈ ਗਈ। ਇਸੇ ਕਾਰਨ ਨੌਜਵਾਨ ਨੇ ਦੁਖੀ ਹੋ ਕੇ ਆਪਣੇ ਘਰ ਵਿੱਚ ਫਾਹਾ ਲੈ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਉਸਦੀ ਪਤਨੀ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇੱਕ ਨੌਜਵਾਨ ਜਿਸਦੀ ਉਮਰ 40 ਸਾਲ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਨਾਮ ਰਾਜਨ ਹੈ ਤੇ ਉਸਦੀ ਘਰਵਾਲੀ ਨਾਲ ਉਸਦਾ ਝਗੜਾ ਚੱਲ ਰਿਹਾ ਸੀ, ਜਿਸਦੇ ਚਲਦੇ ਉਸ ਨੇ ਘਰੇਲੂ ਕਲੇਸ਼ ਨੂੰ ਲੈ ਕੇ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਲਈ। ਅਸੀਂ ਮੌਕੇ `ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਜਾ ਰਿਹਾ ਹੈ, ਜੋ ਵੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ।

Related Post