post

Jasbeer Singh

(Chief Editor)

Punjab

ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ

post-img

ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਮਲੌਟ : ਪੰਜਾਬ ਦੇ ਮਲੌਟ ਸ਼ਹਿਰ ਦੇ ਪੌਸ਼ ਇਲਾਕੇ ਵਾਰਡ ਨੰ. 6 ’ਚ ਘਰ ’ਚ ਇਕੱਲੇ ਰਹਿੰਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਜਿ਼ਕਰਯੋਗ ਹੈ ਕਿ ਉਕਤ ਨੌਜਵਾਨ ਮੋਹਿਤ ਗੋਇਲ ਉਰਫ਼ ਚਾਰਲੀ ਦੇ ਮਾਤਾ ਪਿਤਾ ਵਿਦੇਸ਼ ਰਹਿੰਦੇ ਹਨ ਤੇ ਭਰਾ ਵੀ ਪੰਜਾਬ ਤੋਂ ਬਾਹਰ ਰਹਿੰਦਾ ਹੈ ਤੇ ਉਕਤ ਨੌਜਵਾਨ ਘਰ ’ਚ ਇਕੱਲਾ ਹੀ ਰਹਿੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਖ਼ਰੀ ਵਾਰ 16 ਅਗਸਤ ਨੂੰ ਦੇਖਿਆ ਗਿਆ ਸੀ ਤੇ 17 ਅਸਗਤ ਨੂੰ ਜਦੋਂ ਫੋਨ ਨਾ ਚੁੱਕਿਆ ਤਾਂ ਬਾਹਰੋ ਮਾਪਿਆਂ ਦੇ ਕਹਿਣ ’ਤੇ ਆਸ ਪਾਸ ਦੇ ਲੋਕਾਂ ਵੱਲੋਂ ਘਰ ਖੋਲ ਕੇ ਦੇਖਿਆ ਗਿਆ ਤਾਂ ਘਰ ’ਚੋ ਬਦਬੂ ਆ ਰਹੀ ਸੀ ਤੇ ਨੌਜਵਨ ਦੀ ਲਾਸ਼ ਬੈਡ ’ਤੇ ਪਈ ਸੀ ਤੇ ਉਸਦੇ ਇੱਕ ਸਰਿੰਜ ਲੱਗੀ ਹੋਈ ਸੀ ਤੇ ਇੱਕ ਹੋਰ ਭਰੀ ਹੋਈ ਸਰਿੰਜ ਕੋਲ ਪਈ ਸੀ। ਮਲੌਦ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਤੇ ਪਾਇਲ ਮੋਰਚਰੀ ਵਿਖੇ ਭੇਜ ਦਿੱਤਾ ਗਿਆ ਹੈ।

Related Post