post

Jasbeer Singh

(Chief Editor)

Crime

ਰੰਜਸ਼ ਦੇ ਚਲਦਿਆਂ ਨੌਜਵਾਨ ਦਾ ਹੋਇਆ ਕਤਲ

post-img

ਰੰਜਸ਼ ਦੇ ਚਲਦਿਆਂ ਨੌਜਵਾਨ ਦਾ ਹੋਇਆ ਕਤਲ ਪਟਿਆਲਾ, 14 ਜੁਲਾਈ 2025 : ਜਿ਼ਲਾ ਪਟਿਆਲਾ ਅਧੀਨ ਆੳਂਦੇ ਸਮਾਣਾ ਸ਼ਹਿਰ ਦੇ ਅਧੀਨ ਆਉਂਦੇ ਪਿੰਡ ਕਰਹਾਲੀ ਸਾਹਿਬ ਵਿਖੇ ਪੁਰਾਣੀ ਰੰਜਸ਼ ਦੇ ਚਲਦਿਆਂ ਇਕ ਨੌਜਵਾਨ ਦਾ ਵਿਰੋਧੀ ਧੜੇ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਕੌਣ ਹੈ ਮ੍ਰਿਤਕ ਨੌਜਵਾਨ ਪਿੰਡ ਕਰਹਾਲੀ ਸਾਹਿਬ ਦਾ ਵਸਨੀਕ ਨੌਜਵਾਨ ਜਿਸਦਾ ਪੁਰਾਣੀ ਰੰਜ਼ਸ਼ ਦੇ ਚਲਦਿਆਂ ਕਤਲ ਕਰ ਦਿੱਤਾ ਗਿਆ ਹੈ ਦਾ ਨਾਮ ਮਨਪ੍ਰੀਤ ਹੈ ਤੇ ਉਹ 28 ਸਾਲਾਂ ਦਾ ਹੈ। ਦੱਸਣਯੋਗ ਹੈ ਕਿ ਮੌਤ ਦੇ ਘਾਟ ਉਤਰਨ ਵਾਲਾ ਮਨਪ੍ਰੀਤ ਮਾਪਿਆ ਦਾ ਇੱਕੋ ਇਕ ਪੁੱਤਰ ਸੀ। ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਕਾਨੂੰਨੀ ਕਾਰਵਾਈ ਸ਼ੁਰੂ ਨੌਜਵਾਲ ਦਾ ਕਤਲ ਕੀਤੇ ਜਾਣ ਦੇ ਮਾਮਲੇ ਸਬੰਧੀ ਪਤਾ ਚਲਦਿਆਂ ਹੀ ਪੁਲਸ ਵੀ ਮੌਕੇ ਤੇ ਪਹੁੰਚ ਗਈ ਤੇ ਕਾਨੂੰਨੀ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਸ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਨੌਜਵਾਨ ਦਾ ਕਤਲ ਕੁੱਝ ਨੌਜਵਾਨਾਂ ਨਾਲ ਚੱਲ ਰਿਹਾ ਝਗੜਾ ਸੀ। ਨੌਜਵਾਨ ਘੇਰ ਕੇ ਕੁੱਟ-ਕੁੱਟ ਦਿੱਤਾ ਮਾਰ ਮਨਪ੍ਰੀਤ ਨਾਮ ਦੇ ਜਿਸ ਨੌਜਵਾਨ ਦਾ ਕੁੱਝ ਹੋਰ ਨੌਜਵਾਨਾਂ ਵਲੋਂ ਕਤਲ ਕੀਤਾ ਗਿਆ ਹੈ ਵਲੋਂ ਬੀਤੇ ਦਿਨੀਂ ਪਹਿਲਾਂ ਤੋਂ ਚੱਲ ਰਹੇ ਝਗੜੇ ਦੇ ਚਲਦਿਆਂ ਘੇਰ ਕੇ ਕੁੱਟਮਾਰ ਕਰਕੇ ਹੀ ਮਾਰ ਦਿੱਤਾ ਗਿਆ।

Related Post