post

Jasbeer Singh

(Chief Editor)

Sports

ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟੀਕਸ ਟੂਰਨਾਮੈਂਟ 28 ਦਸੰਬਰ ਤੋਂ

post-img

ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟੀਕਸ ਟੂਰਨਾਮੈਂਟ 28 ਦਸੰਬਰ ਤੋਂ ਪਟਿਆਲਾ : ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2 ਦੀ ਜ਼ੋਨਲ ਅਥਲੈਟੀਕਸ ਟੂਰਨਾਮੈਂਟ ਸਬੰਧੀ ਮੀਟਿੰਗ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਸਰੀਰਿਕ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਜ਼ੋਨ ਪਟਿਆਲਾ-2 ਦੇ ਮਿਤੀ 28 ਦਸੰਬਰ 2024 ਤੋਂ 30 ਦਸੰਬਰ 2024 ਤੱਕ ਜ਼ੋਨਲ ਅਥਲੈਟੀਕਸ ਟੂਰਨਾਮੈਂਟ ਕਰਵਾਉਣ ਸਬੰਧੀ ਸਹਿਮਤੀ ਬਣੀ । ਸ੍ਰੀ ਰਜਨੀਸ਼ ਗੁਪਤਾ ਜੀ ਨੇ ਕਿਹਾ ਕਿ ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਅਥਲੈਟੀਕਸ ਟੂਰਨਾਮੈਂਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ। ਸ੍ਰੀ ਬਲਵਿੰਦਰ ਸਿੰਘ ਜੱਸਲ ਜੀ (ਜ਼ੋਨਲ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਮੀਟਿੰਗ ਵਿੱਚ ਮੋਜੂਦ ਸਾਰੇ ਅਧਿਆਪਕਾਂ ਨੂੰ ਅਥਲੈਟੀਕਸ ਟੂਰਨਾਮੈਂਟ ਦੀ ਸਮਾਂ ਸਾਰਣੀ ਬਾਰੇ ਦੱਸਿਆ। ਸ੍ਰੀ ਬਲਕਾਰ ਸਿੰਘ ਜੀ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਨੇ ਕਿਹਾ ਕਿ ਅਥਲੈਟੀਕਸ ਟੂਰਨਾਮੈਂਟ ਸਬੰਧੀ ਸਾਰੇ ਪ੍ਰਬੰਧ ਕਰ ਲਏ ਗਏ ਹਨ। ਇਸ ਮੀਟਿੰਗ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸ.ਮਿ.ਸ.ਖੇੜੀ ਗੁੱਜਰਾਂ ਪਟਿਆਲਾ), ਸ੍ਰੀ ਦੀਪਿਇੰਦਰ ਸਿੰਘ (ਪੀ.ਟੀ.ਆਈ., ਸ.ਮਿ.ਸ.ਮੈਣ ਪਟਿਆਲਾ), ਸ੍ਰੀ ਸਤਵਿੰਦਰ ਸਿੰਘ (ਡੀ.ਪੀ.ਈ, ਸ.ਸ.ਸ.ਸ.ਸ਼ੇਰਮਾਜਰਾ ਪਟਿਆਲਾ), ਸ੍ਰੀਮਤੀ ਵਰਿੰਦਰ (ਡੀ.ਪੀ.ਈ., ਸ.ਸ.ਸ.ਸ.ਵਿਕਟੋਰੀਆ ਪਟਿਆਲਾ), ਸ੍ਰੀਮਤੀ ਯਾਦਵਿੰਦਰ ਕੌਰ (ਡੀ.ਪੀ.ਈ, ਸ.ਹ.ਸ. ਅਨਾਰਦਾਣਾ ਪਟਿਆਲਾ), ਸ੍ਰੀਮਤੀ ਜ਼ਾਹੀਦਾ ਕੁਰੈਸ਼ੀ (ਡੀ.ਪੀ.ਈ., ਸ.ਹ.ਸ.ਗਾਂਧੀ ਨਗਰ ਪਟਿਆਲਾ), ਸ੍ਰੀਮਤੀ ਸੁਮਨ ਕੁਮਾਰੀ (ਡੀ.ਪੀ.ਈ., ਸਕੂਲ ਆਫ਼ ਐਮੀਨੈਂਸ ਪਟਿਆਲਾ), ਸ੍ਰੀਮਤੀ ਰੁਪਿੰਦਰ ਸਿੰਘ (ਲੈਕਚਰਾਰ ਫਿਜ਼ੀਕਲ ਐਜ਼ੂਕੇਸ਼ਨ, ਸਕੂਲ ਆਫ਼ ਐਮੀਨੈਂਸ ਪਟਿਆਲਾ), ਸ੍ਰੀਮਤੀ ਰੁਪਿੰਦਰ ਸਿੰਘ (ਡੀ.ਪੀ.ਈ. , ਸ.ਸ.ਸ.ਸ. ਪਸਿਆਣਾ ਪਟਿਆਲਾ), ਸ੍ਰੀ ਅਨਿਲ ਕੁਮਾਰ (ਡੀ.ਪੀ.ਈ., ਦਾ ਬ੍ਰਿਟਿਸ਼ ਕੋ ਐਡ ਸਕੂਲ ਪਟਿਆਲਾ), ਸ੍ਰੀ ਪਰਦੀਪ ਕੁਮਾਰ (ਸਪੋਰਟਸ ਵਿਭਾਗ ਹੈਡ, ਗੁਰੂ ਨਾਨਕ ਫਾਉਂਡੇਸ਼ਨ ਪਬਲਿਕ ਸਕੂਲ ਪਟਿਆਲਾ), ਸ੍ਰੀਮਤੀ ਜਸਪ੍ਰੀਤ ਕੌਰ (ਡੀ.ਪੀ.ਈ., ਐੱਸ.ਡੀ. ਮਾਡਲ ਸਕੂਲ ਪਟਿਆਲਾ), ਸ੍ਰੀ ਜਸਦੇਵ ਸਿੰਘ (ਡੀ.ਪੀ.ਈ., ਐੱਸ.ਡੀ.ਐੱਸ.ਈ. ਪਟਿਆਲਾ), ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ.ਸ.ਸ.ਸ.ਸ਼ੇਰਮਾਜਰਾ ਪਟਿਆਲਾ), ਸ੍ਰੀਮਤੀ ਪ੍ਰਭਜੋਤ ਕੌਰ (ਡੀ.ਪੀ.ਈ., ਸ.ਹ.ਸ.ਭਾਨਰਾ ਪਟਿਆਲਾ), ਪਰਮਿੰਦਰਜੀਤ ਕੌਰ (ਡੀ.ਪੀ.ਈ., ਸ.ਸ.ਸ.ਸ.ਗੱਜੂਮਾਜਰਾ ਪਟਿਆਲਾ) ਅਤੇ ਹੋਰ ਅਧਿਆਪਕ ਮੋਜੂਦ ਸਨ।

Related Post