July 6, 2024 00:36:05
post

Jasbeer Singh

(Chief Editor)

Latest update

ਦਿੱਲੀ ਹਵਾਈ ਅੱਡੇ ਦੀ ਘਟਨਾ ਮੋਦੀ ਸਰਕਾਰ ਦੇ ‘ਭ੍ਰਿਸ਼ਟਾਚਾਰ ਮਾਡਲ’ ਦੀ ਮਿਸਾਲ: ਕਾਂਗਰਸ

post-img

ਕਾਂਗਰਸ ਨੇ ਅੱਜ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਦਾ ਇਕ ਹਿੱਸਾ ਢਹਿਣ ਦੀ ਘਟਨਾ ਨੂੰ ਮੋਦੀ ਸਰਕਾਰ ਦੇ ‘ਭ੍ਰਿਸ਼ਟਾਚਾਰ ਮਾਡਲ’ ਦੀ ਮਿਸਾਲ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ਵਿੱਚ ਬਣੇ ਬੁਨਿਆਦੀ ਢਾਂਚੇ ਘਟੀਆ ਮਿਆਰ ਕਾਰਨ ਤਾਸ਼ ਦੇ ਪੱਤਿਆਂ ਵਾਂਗ ਢਹਿ ਰਹੇ ਹਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਕੀਤਾ, ‘‘ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਵਿੱਚ ਬਣੇ ਘਟੀਆ ਬੁਨਿਆਦੀ ਢਾਂਚੇ ਦੇ ਤਾਸ਼ ਦੇ ਪੱਤਿਆਂ ਵਾਂਗ ਢਹਿਣ ਲਈ ਭ੍ਰਿਸ਼ਟਾਚਾਰ ਤੇ ਅਪਰਾਧਿਕ ਲਾਪ੍ਰਵਾਹੀ ਜ਼ਿੰਮੇਵਾਰ ਹੈ।’’ ਉੱਧਰ, ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ‘ਐਕਸ’ ਉੱਤੇ ਪੋਸਟ ਕੀਤਾ, ‘‘ਮਾਰਚ ਵਿੱਚ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਹਵਾਈ ਅੱਡੇ ਦੇ ਟਰਮੀਨਲ-1 ਦਾ ਉਦਘਾਟਨ ਕੀਤਾ ਸੀ, ਅੱਜ ਉਸ ਦੀ ਛੱਤ ਢਹਿ ਗਈ ਜਿਸ ਵਿੱਚ ਇਕ ਕੈਬ ਡਰਾਈਵਰ ਦੀ ਮੌਤ ਹੋ ਗਈ। ਤਿੰਨ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਲ ਨੇ ਜਿਸ ਜਬਲਪੁਰ ਹਵਾਈ ਅੱਡੇ ਦਾ ਉਦਘਾਟਨ ਕੀਤਾ ਸੀ, ਉਸ ਦੀ ਛੱਤ ਵੀ ਢਹਿ ਗਈ। ਕੀ ਪ੍ਰਧਾਨ ਉਦਘਾਟਨ ਮੰਤਰੀ ਜੀ ਇਨ੍ਹਾਂ ਘਟੀਆ ਨਿਰਮਾਣ ਕਾਰਜਾਂ ਅਤੇ ਇਸ ਭ੍ਰਿਸ਼ਟਾਚਾਰੀ ਮਾਡਲ ਦੀ ਜ਼ਿੰਮੇਵਾਰੀ ਲੈਣਗ?

Related Post