
ਪਿੰਡ ਧਮੋਲੀ ਦਾ ਗੁੱਗਾ ਮਾੜੀ ਸਭਿਆਚਾਰਕ ਮੇਲਾ ਯਾਦਗਾਰ ਹੋ ਨਿਬੜਿਆ
- by Jasbeer Singh
- September 13, 2024

ਪਿੰਡ ਧਮੋਲੀ ਦਾ ਗੁੱਗਾ ਮਾੜੀ ਸਭਿਆਚਾਰਕ ਮੇਲਾ ਯਾਦਗਾਰ ਹੋ ਨਿਬੜਿਆ ਅਜਿਹੇ ਮੇਲੇ ਸਾਨੂੰ ਸਾਡੇ ਅਮੀਰ ਵਿਰਸੇ ਦੀ ਯਾਦ ਤਾਜ਼ਾ ਕਰਵਾਉਂਦੇ ਹਨ:ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਰਾਜਪੁਰਾ : ਪਿੰਡ ਧਮੋਲੀ ਗੁੱਗਾ ਮਾੜੀ ਕਮੇਟੀ ਦੇ ਪ੍ਰਧਾਨ ਸਾਬਕਾ ਸਰਪੰਚ ਗੁਰਦੀਪ ਸਿੰਘ ਧਮੋਲੀ ਦੀ ਦੇਖ ਰੇਖ ਹੇਠ ਗੁੱਗਾ ਜਾਹਰ ਪੀਰ ਦੀ ਯਾਦ ’ਚ ਸਭਿਆਚਾਰਕ ਮੇਲਾ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵੱਜੋਂ ਮੈਬਰ ਪਾਰਲੀਮੈਂਟ ਹਲਕਾ ਪਟਿਆਲਾ ਡਾ: ਧਰਮਵੀਰ ਗਾਂਧੀ ਪਹੁੰਚੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਉਤੇ ਸਾਬਕਾ ਘਨੋਰ ਵਿਧਾਇਕ ਮਦਨ ਲਾਲ ਜਲਾਲਪੁਰ, ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਲਖਵਿੰਦਰ ਸਿੰਘ ਭਿੰਡਰ, ਡਾ: ਨਰਿੰਦਰ ਸਿੰਘ ਸੰਧੂ, ਸੁਮਿਤ ਸਿੰਘ ਭੁੱਲਰ, ਸਾਬਕਾ ਸੀਨੀਅਰ ਵਾਇਸ ਚੇਅਰਮੈਨ ਖਾਦੀ ਬੋਰਡ ਅਨਿਲ ਮਹਿਤਾ ਨੇ ਸ਼ਿਰਕਤ ਕੀਤੀ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਐਮਪੀ ਡਾ: ਧਰਮਵੀਰ ਗਾਂਧੀ ਨੇ ਕਿਹਾ ਕਿ ਅਜਿਹੇ ਮੇਲੇ ਸਾਨੂੰ ਸਾਡੇ ਅਮੀਰ ਵਿਰਸੇ ਦੀ ਯਾਦ ਤਾਜ਼ਾ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਇਸ ਤਰ੍ਹਾਂ ਦੀ ਭਾਈਚਾਰਕ ਸਾਂਝ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ। ਉਨ੍ਹਾਂ ਵੱਲੋਂ ਗੁੱਗਾ ਮਾੜੀ ਮੇਲੇ ਚ ਪਹੁੰਚੇ ਭਗਤਾਂ ਸਮੇਤ ਮੇਲੇ ਦੇ ਪ੍ਰਬੰਧਕ ਗੁਰਦੀਪ ਸਿੰਘ ਧਮੋਲੀ ਤੇ ਉਨ੍ਹਾਂ ਦੀ ਟੀਮ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਮਸ਼ਹੂਰ ਪੰਜਾਬੀ ਕਲਾਕਾਰ ਦੋਗਾਣਾ ਜ਼ੋੜੀ ਗੁਰਲੇਜ਼ ਅਖਤਰ ਅਤੇ ਕੁਲਵਿੰਦਰ ਕੈਲੀ ਨੇ ਸਰਪੰਚੀ, ਸਾਥ ਛੱਡਿਆ ਤੇਰਾ, ਮਿਰਜ਼ਾ, ਚਿੱਟਾ ਕੁੜਤਾ ਲਵੇੜ ਆਇਆ ਖੂਨ ਨਾਲ ਵੇ ਸਮੇਤ ਦਰਜ਼ਨਾਂ ਹੀ ਮਕਬੂਲ ਗੀਤ ਸੁਣਾ ਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਅਖੀਰ ਕਮੇਟੀ ਪ੍ਰਧਾਨ ਗੁਰਦੀਪ ਸਿੰਘ ਤੇ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਤੇ ਕਲਕਾਰਾਂ ਨੂੰ ਸਨਮਾਨ ਚਿੰਨ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾਈ ਸਾਬਕਾ ਜਨਰਲ ਸਕੱਤਰ ਕਿਸਾਨ ਮੋਰਚਾ ਜਸਵਿੰਦਰ ਸਿੰਘ ਆਹਲੂਵਾਲੀਆ, ਐਸਪੀ ਸਿੰਘ ਚਮਾਰੂ, ਬੰਤ ਸਿੰਘ ਨੀਲਪੁਰ, ਬੂਟਾ ਸਿੰਘ ਪਿਲਖਣੀ, ਗੁਰਸਿਮਰਨ ਸਿੰਘ ਧਮੋਲੀ, ਸਾਬਕਾ ਥਾਣੇਦਾਰ ਭਿੰਦਰ ਸਿੰਘ, ਦੀਦਾਰ ਸਿੰਘ ਖੇੜੀਗੁਰਨਾ, ਏਐਸਆਈ ਤਰਲੋਚਨ ਸਿੰਘ, ਕੌਂਸਲਰ ਜਤਿੰਦਰ ਕੌਰ ਵੜੈਚ, ਡਾ: ਲਾਜਪਤ ਰਾਏ ਚੱਪੂ, ਯੋਗੇਸ਼ ਗੋਲਡੀ, ਮੋਹਿਤ ਰਾਜ਼ਾ, ਅਨਿਲ ਚੋਧਰੀ, ਤਰਸੇਮ ਸਿੰਘ, ਗੁਰਮੀਤ ਤੋਤਾ, ਅਮਰਜੀਤ ਪਾਲੀ, ਪ੍ਰੇਮ ਸਿੰਘ ਨੀਲਪੁਰ, ਗੁਰਨਾਮ ਸਿੰਘ ਸਾਬਕਾ ਸਰਪੰਚ ਦੇਵੀਨਗਰ,ਸਮੇਤ ਹੋਰ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.