post

Jasbeer Singh

(Chief Editor)

Crime

13 ਵਿਅਕਤੀਆਂ ਤੇ ਬੰਧਕ ਬਣਾਉਣ ਤੇ ਕੁੱਟਮਾਰ ਕਰਨ ਤੇ ਕੇਸ ਦਰਜ

post-img

13 ਵਿਅਕਤੀਆਂ ਤੇ ਬੰਧਕ ਬਣਾਉਣ ਤੇ ਕੁੱਟਮਾਰ ਕਰਨ ਤੇ ਕੇਸ ਦਰਜ ਪਟਿਆਲਾ, 15 ਅਕਤੂਬਰ 2025 : ਥਾਣਾ ਸਿਵਲ ਲਾਈਨ ਪਟਿਆਲਾ ਪੁਲਸ ਨੇ 13 ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 115 (2), 126 (2), 127 (2), 351 (3) ਬੀ. ਐਨ. ਐਸ. ਤਹਿਤ ਬੰਧਕ ਬਣਾਉਣ ਅਤੇ ਕੁਟਮਾਰ ਕਰਨ ਤੇ ਕੇਸ ਦਰਜ ਕੀਤਾ ਹੈ। ਕਿਸ ਕਿਸ ਵਿਰੁੱਧ ਦਰਜ ਕੀਤਾ ਗਿਆ ਹੈ ਕੇਸ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮਕਸੂਦ ਆਲਮ ਪੁੱਤਰ ਹਸਬੁਲ ਉਦੀਨ ਵਾਸੀ ਵਾਰਡ ਨੰ. 20 ਪਿੰਡ ਮੁਸਿਕਪੁਰ ਕੋਠੀ ਥਾਣਾ ਗੋਗਰੀ ਜਿਲਾ ਖਗਰੀਆ ਬਿਹਾਰ, ਅਨਿਲ ਕੁਮਾਰ ਸਿੰਘ ਵਾਸੀ 133-ਬੀ ਫਸਟ ਫਲੋਰ ਗਲੀ ਨੰ. 06 ਵਿਪਨ ਗਾਰਡਨ ਐਕਸਟੈਂਸਨ ਦਵਾਰਕਾ ਦਿੱਲੀ, ਜੇ.ਪੀ ਸਿੰਘ ਅਤੇ 10 ਹੋਰ ਨਾ-ਮਾਲੂਮ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੀ ਦੱਸਿਆ ਸਿ਼ਕਾਇਤਕਰਤਾ ਨੇ ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਿ਼ਵ ਸੰ਼ਕਰ ਪੁੱਤਰ ਰਾਮ ਨਿਵਾਜ ਵਾਸੀ ਮਕਾਨ ਨੰ. 569 ਗਰਾਊਡ ਫਲੋਰ ਸੁੰਦਰ ਵਿਹਾਰ ਪੰਜਾਬੀ ਬਾਗ ਵੈਸਟ ਦਿੱਲੀ ਹਾਲ 24/7 ਰੁਛਸ਼ ਅਬਲੋਵਾਲ ਗੁਰਦੁਆਰਾ ਰੋਡ ਪਟਿਆਲਾ ਨੇ ਦੱਸਿਆ ਕਿ ਉਹ ਐਲ. ਐਨ. ਟੀ. ਕੰਸਟ੍ਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਹੈ ਤੇ ਸਾਲ 2020 ਤੋ ਕੰਪਨੀ ਦਾ ਵਾਟਰ ਟ੍ਰੀਟਮੈਂਟ ਪਲਾਟ ਦਾ ਕੰਮ ਚੱਲ ਰਿਹਾ ਹੈ ਅਤੇ 24 ਜੁਲਾਈ 25 ਨੂੰ ਸਮਾ 04.00 ਪੀ. ਐਮ. ਤੇ ਮਕਸੂਦ ਆਲਮ ਨੇ ਉਸਨੂੰ (਼ਸਿ਼ਕਾਇਤਕਰਤਾ) ਨੂੰ ਕੰਮ ਛੱਡਣ ਬਾਰੇ ਕਿਹਾ ਅਤੇ ਉਸ ਕੋਲੋਂ ਨੋ-ਡਿਊ ਸਰਟੀਫਿਕੇਟ ਦੀ ਮੰਗ ਕੀਤੀ ਪਰ ਉਸ ਵੱਲੋ ਇਨਕਾਰ ਕਰਨ ਤੇ ਉਪਰੋਕਤ ਵਿਅਕਤੀ ਨੇ ਉਸ ਨੂੰ ਸਟੋਰ ਅੰਦਰ ਤਿੰਨ ਘੰਟੇ ਬੰਧਕ ਬਣਾ ਲਿਆ, ਜਿਸ ਤੇ ਉਸਦੇ ਸੁਪਰਵਾਇਜਰ ਨੇ ਮੌਕੇ ਤੇ ਆ ਕੇ ਉਸਨੂੰ ਛੁਡਵਾਇਆ ਅਤੇ 25 ਜੁਲਾਈ 2025 ਨੂੰ ਮਕਸੂਦ ਆਲਮ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਨ੍ਹਾਂ ਹੋਰਾ ਦੀ ਕੁੱਟਮਾਰ ਕੀਤੀ ।

Related Post