ਮਹਿੰਦਰਾ ਗੱਡੀ ਤੇ ਇਨੋਵਾ ਦੀ ਭਿਆਨਕ ਟੱਕਰ ਵਿਚਾਲੇ 1 ਸਕੂਟਰੀ ਸਵਾਰ ਦੀ ਮੌਤ
- by Jasbeer Singh
- April 18, 2024
ਪਟਿਆਲਾ, 18 ਅਪ੍ਰੈਲ (ਜਸਬੀਰ)- ਸ਼ਹਿਰ ਦੇ ਮਿਲਟਰੀ ਏਰੀਏ ਦੇ ਸਾਹਮਣੇ ਸੰਗਰੂਰ ਰੋਡ ਤੇ 2 ਵਾਹਨਾਂ ਦੀ ਆਪਸੀ ਟੱਕਰ ਤੋਂ ਬਾਅਦ ਉਹਨਾਂ ਵਿੱਚੋਂ 1 ਵਾਹਨ ਦੇ ਸਾਹਮਣੇ ਤੋਂ ਆ ਰਹੇ ਆਟੋ ਰਿਕਸਾ ਤੇ ਸਕੂਟੀ ਦੇ ਵਿੱਚ ਜਾ ਟਕਰਾਉਣ ਦੇ ਨਾਲ 1 ਵਿਅਕਤੀ ਦੀ ਮੌਤ ਹੋ ਗਈ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਤੋਂ ਸੰਗਰੂਰ ਵੱਲ 2 ਗੱਡੀਆਂ ਜਾ ਰਹੀਆਂ ਸਨ ਇਹਨਾਂ ਵਿੱਚੋਂ 1 ਇਨੋਵਾ ਨੇ ਆਪਣੇ ਸਾਹਮਣੇ ਜਾ ਰਹੀ ਮਹਿੰਦਰਾ ਗੱਡੀ ਨੂੰ ਟੱਕਰ ਮਾਰ ਦਿੱਤੀ ਟੱਕਰ ਇਨੀ ਕਿ ਜਬਰਦਸਤ ਸੀ ਕਿ ਇਨੋਵਾ ਬੇਕਾਬੂ ਹੋ ਕੇ ਖੱਬੇ ਪਾਸੇ ਖਤਾਨਾਂ ਦੇ ਵਿੱਚ ਜਾ ਕੇ ਪਲਟ ਗਈ, ਜਦੋਂ ਕਿ ਮਹਿੰਦਰਾ ਗੱਡੀ ਡਿਵਾਈਡਰ ਨੂੰ ਪਾਰ ਕਰਕੇ ਸੰਗਰੂਰ ਸਾਈਡ ਤੋਂ ਆ ਰਹੇ ਆਟੋ ਅਤੇ ਐਕਟੀਵਾ ਸਵਾਰ ਦੇ ਨਾਲ ਜਾ ਟਕਰਾਈ, ਉਸ ਤੋਂ ਬਾਅਦ ਕਈ ਪਲਟੀਆ ਖਾਂਦੀ ਹੋਈ ਆਰਮੀ ਏਰੀਏ ਦੇ ਵਿੱਚ ਜਾ ਕੇ ਪਲਟ ਗਈ। ਲੋਕਾਂ ਨੇ ਐਕਟੀਵਾ ਸਵਾਰ ਜਿਸ ਦੇ ਸਿਰ ਵਿੱਚ ਸੱਟ ਲੱਗੀ ਸੀ ਉਹਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਅਤੇ ਵਾਹਨਾਂ ਦੇ ਵਿੱਚੋਂ ਫਸੇ ਲੋਕਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿਚ ਐਕਟਿਵਾ ਸਵਾਰ ਭਵਾਨੀਗੜ੍ਹ ਦੇ ਰਹਿਣ ਵਾਲੇ ਸਫੀਉੱਲਾ ਨਾਮ ਦੇ ਵਿਆਕਤੀ ਦੀ ਮੌਤ ਹੋ ਗਈ। ਉਹ ਪੱਛਮੀ ਬੰਗਾਲ ਦਾ ਰਹਿਣ ਵਾਲਾ ਸੀ ਅਤੇ ਭਵਾਨੀਗੜ੍ਹ ਵਿਖੇ ਜਿਊਲਰੀ ਦੀ ਦੁਕਾਨ ਦੇ ਵਿੱਚ ਕੰਮ ਕਰਦਾ ਸੀ ਇਸ ਘਟਨਾ ਤੋਂ ਮਗਰੋਂ ਪੁਲਸ ਮੌਕੇ ਤੇ ਪਹੁੰਚੀ ਅਤੇ ਉਸਨੇ ਖਤਾਨਾ ਦੇ ਵਿੱਚ ਗੱਡੀ ਹੋਈ ਇਨੋਵਾ ਗੱਡੀ ਅਤੇ ਦੂਜੇ ਵਾਹਟਾਂ ਨੂੰ ਬਾਹਰ ਕੱਢਿਆ ਅਤੇ ਥਾਣੇ ਪਹੁੰਚਾ ਦਿੱਤਾ ਹੈ ਫਿਲਹਾਲ ਮਿ੍ਰਤਕ ਦੇ ਪਰਿਵਾਰਿਕ ਮੈਂਬਰ ਰਜਿੰਦਰ ਹਸਪਤਾਲ ਦੀ ਮੋਰਚਰੀ ਦੇ ਵਿੱਚ ਪਹੁੰਚੇ ਹੋਏ ਸਨ।। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇਨੋਵਾ ਗੱਡੀ ਦਾ ਚਾਲਕ ਹਾਦਸੇ ਤੇ ਮਗਰੋਂ ਮੌਕੇ ਤੋਂ ਫਰਾਰ ਹੋ ਗਿਆ
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.