July 6, 2024 00:41:20
post

Jasbeer Singh

(Chief Editor)

Patiala News

ਪੱਲੇਦਾਰ ਮਜਦੂਰਾਂ ਵੱਲੋਂ ਸਰਕਾਰ ਦੇ ਖਿਲਾਫ ਕੀਤਾ ਪ੍ਰਦਰਸ਼ਨ, 21 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਨ ਦਾ

post-img

ਪਟਿਆਲਾ, 18 ਅਪ੍ਰੈਲ (ਜਸਬੀਰ)-ਪੰਜਾਬ ਦੀਆਂ ਸਮੂਹ ਸੱਤ ਪੱਲੇਦਾਰ ਯੂਨੀਅਨ ਦੀ ਸਰਕਾਰ ਨਾਲ ਨਾਰਾਜ਼ਗੀ ਦੂੁਰ ਹੁੰਦੀ ਨਜ਼ਰ ਨਹੀਂ ਆ ਰਹੀ ਅਤੇ ਵਾਰ ਵਾਰ ਮੀਟਿੰਗਾਂ ਦੇ ਬਾਵਜੂਦ ਵੀ ਦੋਨਾ ਵਿਚ ਕੋਈ ਸਹਿਮਤੀ ਨਾ ਬਣਨ ਦੇ ਕਾਰਨ ਪੱਲੇਦਾਰ ਮਜਦੂਰਾਂ ਵੱਲੋਂ 21 ਅਪ੍ਰੈਲ ਤੋਂ ਕਣਕ ਦੀ ਖਰੀਦ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਨੂੰ ਮੰਗਾਂ ਮੰਨਣ ਲਈ 20 ਅਪ੍ਰੈਲ ਦਾ ਸਮਾਂ ਦਿੱਤਾ ਹੈ।  ਡਾਇਰੈਕਟਰ ਫੂਡ ਐਂਡ ਸਪਲਾਈ ਖਪਤਕਾਰ ਮਾਮਲੇ ਪੰਜਾਬ ਨੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਵਿਸਵਾਸ ਦਵਾਇਆ ਕਿ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਨੂੰ ਸਿੱਧਾ ਕੰਮ ਅਲਾਟ ਕਰ ਦਿੱਤਾ ਜਾਵੇਗਾ, ਜਿਵੇਂ ਕਿ ਪਹਿਲਾਂ ਐਫਸੀਆਈ ਯੂਨੀਅਨ ਨੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਐਫ.ਸੀ.ਆਈ. ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕੀਤਾ ਗਿਆ ਸੀ ਉਸ ਦੇ ਆਧਾਰ ਤੇ ਹੀ ਪੰਜਾਬ ਦੀਆਂ ਸਮੂਹ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਖਤਮ ਕਰਕੇ ਪੰਜਾਬ ਦੇ ਪੱਲੇਦਾਰ ਮਜਦੂਰਾਂ ਨੂੰ ਸਿੱਧੀ ਅਦਾਇਗੀ ਕਰ ਦਿੱਤੀ ਜਾਵੇਗੀ ਪਰ ਸਰਕਾਰ ਨੇ ਅਜਿਹਾ ਕੋਈ ਫੈਸਲਾ ਲਾਗੂ ਨਹੀਂ ਕੀਤਾ। ਜਿਸ ਦੇ ਕਾਰਨ ਪੰਜਾਬ ਦੀਆਂ ਸਮੂਹ ਪੱਲੇਦਾਰ ਯੂਨੀਅਨ ਨੇ ਆਗੂਆਂ ਨੇ ਇਸ ਗੱਲ ਤੇ ਵਿਸਵਾਸ ਉੱਠ ਚੁੱਕਿਆ ਹੈ। ਯੂਨੀਅਨ ਦੇ ਆਗੂੁਆਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਵੀ ਹੁੰਦੀਆਂ ਰਹੀਆਂ, ਪਰ ਹੁਣ ਸਰਕਾਰ ਚੋਣ ਜਾਬਤੇ ਦੀ ਗੱਲ ਆਖ ਕੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ।  ਸਮੂਹ ਪੱਲੇਦਾਰ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ  ਨੇ 20 ਅਪ੍ਰੈਲ ਤੱਕ ਮੰਗਾਂ ਲਾਗੂ ਨਾ ਕੀਤੀਆਂ ਤਾਂ ਇਸ ਸਾਲ ਹਾੜੀ ਦੇ ਸੀਜਨ ਵਿੱਚ 21 ਅਪ੍ਰੈਲ ਤੋਂ ਪੂਰੇ ਪੰਜਾਬ ਦੇ ਵਿੱਚ ਲੋਡਿੰਗ ਅਤੇ ਅਨਲੋਡਿੰਗ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਠੱਪ ਕਰ ਦਿੱਤਾ ਜਾਵੇਗਾ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਫੂਡ ਡਾਇਰੈਕਟਰ ਫੂਡ ਸੈਕਟਰੀ ਪੰਜਾਬ ਦੀ ਹੋਵੇਗੀ ਕਿਉਂਕਿ ਇਹਨਾਂ ਨੇ ਲਗਾਤਾਰ ਮੀਟਿੰਗਾਂ ਕਰਨ ਦੇ ਬਾਅਦ ਵੀ ਕੋਈ ਇਹਨਾਂ ਮਜਦੂਰਾਂ ਦਾ ਹੱਲ ਨਹੀਂ ਕੀਤਾ। ਉਹਨਾਂ ਅਫਸਰਸ਼ਾਹੀ ਤੇ ਅਫਸੋਸ ਕਰਦੇ ਕਿਹਾ ਕਿ ਇਸ ਅਫਸਰਸਾਹੀ ਨੇ ਅੱਜ ਤੱਕ ਸਾਡਾ ਇਹ ਠੇਕੇਦਾਰੀ ਸਿਸਟਮ ਦਾ ਮਸਲਾ ਹੱਲ ਨਹੀਂ ਹੋਣ ਦਿੱਤਾ ਕਿਉਂਕਿ ਇਹ ਠੇਕੇਦਾਰਾਂ ਦੇ ਹੱਕ ਵਿੱਚ ਲੰਮੇ ਸਮੇਂ ਤੋਂ ਭੁਗਤ ਦੇ ਆ ਰਹੇ ਹਨ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਹੜਤਾਲ ਤੋਂ ਬਾਅਦ ਕੀ ਪੰਜਾਬ ਦੀ ਅਫਸਰਸਾਹੀ ਇਸ ਫੈਸਲੇ ਤੇ ਕੀ ਫੈਸਲਾ ਕਰ ਸਕਦੀ ਹੈ ਉਨਾਂ ਪੰਜਾਬ ਦੇ ਸਮੂਹ ਪੱਲੇਦਾਰ ਯੂਨੀਅਨ ਦੇ ਆਗੂਆਂ ਅਤੇ ਡੀਪੂ ਪ੍ਰਧਾਨਾਂ ਨੂੰ ਵੀ ਬੇਨਤੀ ਕੀਤੀ ਕਿ ਇਸ ਹੜਤਾਲ ਨੂੰ ਕਾਮਯਾਬ ਕਰਨ ਲਈ ਪੂਰਾ ਸਹਿਯੋਗ ਕਰਨ ਕਿਉਂਕਿ ਇਹ ਪੱਲੇਦਾਰਾਂ ਦੇ ਭਵਿੱਖ ਦੀ ਗੱਲ ਹੈ ਜੇਕਰ ਇਹਨਾਂ ਪੱਲੇਦਾਰਾਂ ਦੀ ਲੁੱਟ ਨੂੰ ਬਚਾਉਣਾ ਤਾਂ ਇਸ ਸੰਘਰਸ ਨੂੰ ਤਿੱਖਾ ਕਰਕੇ ਲੜਾਈ ਲੜਨੀ ਚਾਹੀਦੀ ਹੈ ਉਹਨਾਂ ਅਪੀਲ ਕੀਤੀ ਕਿ ਇਹ ਕੰਮ 21 ਅਪ੍ਰੈਲ ਤੋਂ ਬਿਲਕੁਲ ਬੰਦ ਕੀਤਾ ਜਾਵੇ ਇਸ ਮੌਕੇ ਮੋਹਣ ਸਿੰਘ ਮਜੌਲੀ ਲੇਬਰ ਸੈਲ ਚੇਅਰਮੈਨ ਪੰਜਾਬ ਜਸਵੀਰ ਸਿੰਘ ਪ੍ਰਧਾਨ ਮਾਨਸਾ ਜਸਵੀਰ ਸਿੰਘ ਭੁੱਚੋ ਸਤਿਨਾਮ ਸਿੰਘ ਭਵਾਨੀਗੜ੍ਹ ਜੋਗਿੰਦਰ ਸਿੰਘ ਅਹਿਮਦਗੜ੍ਹ ਆਦਿ ਵਿਸ਼ੇਸ ਤੌਰ ’ਤੇ ਸ਼ਾਮਲ ਸਨ।    

Related Post