post

Jasbeer Singh

(Chief Editor)

Latest update

ਮਾਤਾ ਵੈਸ਼ਨੋ ਦੇਵੀ `ਚ ਜ਼ਮੀਨ ਖਿਸਕਣ ਕਾਰਨ ਡਿੱਗੇ ਮਲਬੇ ਵਿਚ 10 ਸ਼ਰਧਾਲੂ ਦੱਬੇ

post-img

ਮਾਤਾ ਵੈਸ਼ਨੋ ਦੇਵੀ `ਚ ਜ਼ਮੀਨ ਖਿਸਕਣ ਕਾਰਨ ਡਿੱਗੇ ਮਲਬੇ ਵਿਚ 10 ਸ਼ਰਧਾਲੂ ਦੱਬੇ ਜੰਮੂ ਕਸ਼ਮੀਰ, 21 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਵਿਖੇ ਬਣੇ ਮਾਤਾ ਸ੍ਰੀ ਵੈਸ਼ਨੋ ਦੇਵੀ ਮੰਦਰ ਵਿਖੇ ਪਏ ਜ਼ਬਰਦਸਤ ਮੀਂਹ ਦੇ ਕਾਰਨ ਜ਼ਮੀਨ ਖਿਸਕ ਗਈ ਤੇ ਮਲਬਾ ਵੀ ਕਾਫੀ ਮਾਤਰਾ ਵਿਚ ਡਿੱਗਿਆ ਹੈ, ਜਿਸ ਵਿਚ 10 ਸ਼ਰਧਾਲੂਆਂ ਦੇ ਦੱਬਣ ਦਾ ਸਮਾਚਾਰ ਹੈ। ਕਿਥੇ ਵਾਪਰੀ ਹੈ ਇਹ ਘਟਨਾ ਜੰਮੂ ਕਸ਼ਮੀਰ ਵਿਖੇ ਵੈਸ਼ਨੋ ਦੇਵੀ ਮਾਤਾ ਮੰਦਰ ਨੂੰ ਜਾਣ ਵਾਲੇ ਰਸਤੇ ਬਾਣ ਗੰਗਾ ਨੇੜੇ ਗੁਲਸ਼ਨ ਕਾ ਲੰਗਰ ਵਿਖੇ ਸਵੇਰ ਸਮੇਂ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਵਿਚ ਪੰਜ ਸ਼ਰਧਾਲੂਆਂ ਸਣੇ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਉਕਤ ਥਾਂ ਯਾਤਰਾ ਦਾ ਸ਼ੁਰੂਆਤੀ ਬਿੰਦੂ ਹੈ ਤੇ ਇਸ ਰਸਤੇ ਦੀ ਵਰਤੋਂ ਅਕਸਰ ਟੱਟੂ ਮਾਲਕ ਕਰਦੇ ਹਨ। ਭਾਰੀ ਮੀਂਹ ਕਾਰਨ ਇਹ ਜ਼ਮੀਨ ਖਿਸਕ ਗਈ। ਕਟੜਾ ਵਿੱਚ ਮੀਂਹ ਪੈ ਰਿਹਾ ਸੀ, ਜੋ ਕਿ ਯਾਤਰਾ ਦਾ ਅਧਾਰ ਕੈਂਪ ਹੈ। ਤੀਰਥ ਯਾਤਰੀਆਂ ਨੂੰ ਇਲਾਜ ਲਈ ਕਰਵਾਇਆ ਗਿਆ ਹਸਪਤਾਲ ਦਾਖਲ ਮਾਤਾ ਸ੍ਰੀ ਵੈਸ਼ਨੋ ਦੇਵੀ ਵਿਖੇ ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਤੇ ਜੋ ਲੋਕ ਜ਼ਖ਼ਮੀ ਹੋ ਗਏ ਸਨ ਨੰੁ ਇਲਾਜ ਲਈ ਤੁਰੰਤ ਹਸਪਤਾਲ ਭੇਜਿਆ ਗਿਆ।ਘਟਨਾ ਦੇ ਕਾਫੀ ਸਮਾਂ ਬਾਅਦ ਤੱਕ ਵੀ ਬਚਾਅ ਤੇ ਰਾਹਤ ਕਾਰਜ ਜਾਰੀ ਸਨ।

Related Post