
ਬੋਲੈਰੋ ਪਿਕਅੱਪ ਦੇ ਕੈਂਟਰ ਨਾਲ ਟਕਰਾਉਣ ਦੇ ਚਲਦਿਆਂ ਵਾਪਰੇ ਸੜਕੀ ਹਾਦਸਾ ਵਿਚ 10 ਦੀ ਮੌਤ 5 ਗੰਭੀਰ ਜ਼ਖਮੀ
- by Jasbeer Singh
- January 31, 2025

ਬੋਲੈਰੋ ਪਿਕਅੱਪ ਦੇ ਕੈਂਟਰ ਨਾਲ ਟਕਰਾਉਣ ਦੇ ਚਲਦਿਆਂ ਵਾਪਰੇ ਸੜਕੀ ਹਾਦਸਾ ਵਿਚ 10 ਦੀ ਮੌਤ 5 ਗੰਭੀਰ ਜ਼ਖਮੀ ਫਿਰੋਜ਼ਪੁਰ : ਪੰਜਾਬ ਦੇ ਜਿਲਾ ਫਿਰੋਜ਼ਪੁਰ ਵਿੱਚ ਬੋਲੈਰੋ ਪਿਕਅੱਪ ਦੇ ਕੈਂਟਰ ਨਾਲ ਟਕਰਾ ਜਾਣ ਦੇ ਚਲਦਿਆਂ ਵਾਪਰੇ ਸੜਕੀ ਹਾਦਸੇ ਵਿਚ 10 ਜਣਿਆਂ ਦੀ ਮੌਤ ਹੋ ਗਈ ਹੈ ਜਦੋ਼ ਕਿ 5 ਜਣੇ ਗੰਭੀਰ ਫੱਟੜ ਹੋ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ ਅੱਜ ਸਵੇਰੇ ਫਿ਼ਰੋਜ਼ਪੁਰ ਦੇ ਪਿੰਡ ਮੋਹਨ ਕੇ ਉਤਾੜ ਨੇੜੇ ਵਾਪਰਿਆ । ਘਟਨਾ ਵੇਲੇ ਪਿਕਅਪ ਵਿੱਚ 15 ਤੋਂ ਵੱਧ ਲੋਕ ਸਵਾਰ ਸਨ, ਜਿਨ੍ਹਾਂ ਨੂੰ ਰਾਹਗੀਰਾਂ ਅਤੇ ਐਂਬੂਲੈਂਸ ਦੀ ਮਦਦ ਨਾਲ ਤੁਰੰਤ ਹਸਪਤਾਲ ਪਹੁੰਚਾਇਆ ਗਿਆ । ਦੱਸਣਯੋਗ ਹੈ ਕਿ ਸੜਕੀ ਹਾਦਸੇ ਦੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਵਿਚ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਪੰਜ ਐਂਬੂਲੈਂਸਾਂ ਤੁਰੰਤ ਭੇਜੀਆਂ ਗਈਆਂ ਸਨ ਅਤੇ ਜ਼ਖਮੀਆਂ ਨੂੰ ਫਰੀਦਕੋਟ ਤੇ ਜਲਾਲਾਬਾਦ ਦੇ ਹਸਪਤਾਲਾਂ ਦਾਖਲ ਕਰਵਾਇਆ ਗਿਆ ਹੈ । ਜਾਣਕਾਰੀ ਮੁਤਾਬਕ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ‘ਤੇ ਤਹਿਸੀਲਦਾਰ ਗੁਰੂਹਰਸਹਾਏ ਹਾਦਸਾਗ੍ਰਸਤ ਲੋਕਾਂ ਦੀ ਸੰਭਾਲ ਲਈ ਮੌਕੇ ‘ਤੇ ਹਾਜ਼ਰ ਹਨ ।