post

Jasbeer Singh

(Chief Editor)

crime

ਘਰ ਦੇ ਬਾਹਰ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆ ਧਮਕੀਆ ਦੇਣ ਦੇ ਮਾਮਲੇ 'ਚ 10 ਨਾਮਜ਼ਦ

post-img

ਘਰ ਦੇ ਬਾਹਰ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆ ਧਮਕੀਆ ਦੇਣ ਦੇ ਮਾਮਲੇ 'ਚ 10 ਨਾਮਜ਼ਦ ਘਨੌਰ, 14 ਅਪ੍ਰੈਲ - ਥਾਣਾ ਘਨੌਰ ਪੁਲਿਸ ਨੇ ਪਿੰਡ ਜਮੀਤਗੜ ਦੇ ਵਸਨੀਕਾਂ ਦੀ ਘਰ ਦੇ ਬਾਹਰ ਘੇਰ ਕੇ ਕੁੱਟਮਾਰ ਕਰਨ ਅਤੇ ਜਾਨੋ ਮਾਰਨ ਦੀਆ ਧਮਕੀਆ ਦੇਣ ਦੇ ਮਾਮਲੇ 'ਚ 9 ਵਿਅਕਤੀਆਂ ਅਤੇ ਇੱਕ ਔਰਤ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਘਨੌਰ ਪੁਲਿਸ ਨੂੰ ਸ਼ਿਕਾਇਤਕਰਤਾ ਪ੍ਰਿਥੀ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਜਮੀਤਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਕਿ ਲੰਘੀ ਦਿਨੀਂ ਦੁਪਹਿਰ ਸਮੇਂ ਅਭੀ ਪੁੱਤਰ ਮਦਨ ਲਾਲ, ਧਰਮਪਾਲ ਪੁੱਤਰ ਨਾਮਾ, ਚੇਤ ਰਾਮ ਪੁੱਤਰ ਸਰੂਪ ਸਿੰਘ, ਅਮਨ ਪੁੱਤਰ ਚੇਤ ਰਾਮ, ਹੰਸ ਰਾਜ ਪੁੱਤਰ ਜੀਰਾ, ਪ੍ਰੇਮ ਸਾਗਰ ਪੁੱਤਰ ਚੇਤ ਰਾਮ, ਭਾਸੀ ਪੁੱਤਰ ਕਰਮਾ, ਤਸਾਰ ਨਾਥ ਪੁੱਤਰ ਅੰਗਰੇਜ ਸਿੰਘ, ਸੋਨੀ ਪੁੱਤਰ ਅੰਗਰੇਜ ਸਿੰਘ, ਮਲਕੀਤ ਕੌਰ ਪਤਨੀ ਮਦਨ ਲਾਲ ਨੇ ਮੇਰੇ ਲੜਕੇ ਅਤੇ ਪੋਤੇ ਦੀ ਘਰ ਦੇ ਬਾਹਰ ਘੇਰ ਕੇ ਕੁੱਟਮਾਰ ਕੀਤੀ ਗਈ, ਜਦੋਂ ਮੈਂ ਲੜਾਈ ਛੁਡਾਉਣ ਗਿਆ ਤਾਂ ਉਕਤ ਵਿਅਕਤੀਆਂ ਨੇ ਮੇਰੇ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੇ ਸਾਨੂੰ ਜਾਨੋ ਮਾਰਨ ਦੀਆ ਧਮਕੀਆਂ ਵੀ ਦਿੱਤੀਆ। ਪੁਲਿਸ ਨੇ ਅਭੀ ਪੁੱਤਰ ਮਦਨ ਲਾਲ, ਧਰਮਪਾਲ ਪੁੱਤਰ ਨਾਮਾ, ਚੇਤ ਰਾਮ ਪੁੱਤਰ ਸਰੂਪ ਸਿੰਘ, ਅਮਨ ਪੁੱਤਰ ਚੇਤ ਰਾਮ, ਹੰਸ ਰਾਜ ਪੁੱਤਰ ਜੀਰਾ, ਪ੍ਰੇਮ ਸਾਗਰ ਪੁੱਤਰ ਚੇਤ ਰਾਮ, ਬਾਸੀ ਪੁੱਤਰ ਕਰਮਾ, ਤੁਸਾਰਨਾਥ ਪੁੱਤਰ ਅੰਗਰੇਜ ਸਿੰਘ, ਸੋਨੀ ਪੁੱਤਰ ਅੰਗਰੇਜ ਸਿੰਘ, ਮਲਕੀਤ ਕੋਰ ਪਤਨੀ ਮਦਨ ਲਾਲ ਵਾਸੀਆਨ ਪਿੰਡ ਜਮੀਤਗੜ੍ਹ ਖਿਲਾਫ ਧਾਰਾ 115 (2), 126 (2),351 (2),191 (2), 190 ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Post