24 ਘੰਟਿਆਂ ਵਿਚ ਅਸਮਾਨੀ ਬਿਜਲੀ ਨੇ ਝਟਕਾਏ 12 ਲੋਕ ਪਟਨਾ, 7 ਜੁਲਾਈ : ਅਸਮਾਨ ਤੋਂ ਵਰ੍ਹੀ ਕੁਦਰਤੀ ਆਫ਼ਤ ਅਸਮਾਨੀ ਬਿਜਲੀ ਦੇ ਚਲਦਿਆਂ ਬਿਹਾਰ ਦੇ ਸਤ ਜਿ਼ਲਿਆਂ ਵਿਚ ਪਿਛਲੇ 24 ਘੰਟਿਆਂ ਦੌਰਾਨ 12 ਲੋਕਾਂ ਦੀ ਮੌਤ ਹੋ ਚੁਕੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਇਸ ਘਟਨਾ ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਆਫ਼ਤ ਦੀ ਇਸ ਘੜੀ ਵਿਚ ਉਹ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਬਿਆਨ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਆਸਮਾਨੀ ਬਿਜਲੀ ਦੀ ਲਪੇਟ ਵਿਚ ਆ ਕੇ ਜਮੁਈ ਅਤੇ ਕੈਮੂਰ ਵਿਚ 3-3, ਰੋਹਤਾਸ ਵਿਚ 2, ਸਾਰਣ, ਸਹਰਸਾ, ਭੋਜਪੁਰ ਅਤੇ ਗੋਪਾਲਗੰਜ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ।

