post

Jasbeer Singh

(Chief Editor)

Punjab

ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ’ਚ ਅੱਗ ਲੱਗਣ ਕਾਰਨ ਬੇਘਰ ਕਸ਼ਮੀਰੀ ਪੰਡਿਤਾਂ ਦੇ 12 ਕੁਆਰਟਰ ਸੜ ਕੇ ਹੋਏ ਸੁਆਹ

post-img

ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ’ਚ ਅੱਗ ਲੱਗਣ ਕਾਰਨ ਬੇਘਰ ਕਸ਼ਮੀਰੀ ਪੰਡਿਤਾਂ ਦੇ 12 ਕੁਆਰਟਰ ਸੜ ਕੇ ਹੋਏ ਸੁਆਹ ਜੰਮੂ : ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਦੇਸ਼ ਦੇ ਸੂਬੇ ਜੰਮੂ ਸ਼ਹਿਰ ਦੇ ਬਾਹਰੀ ਇਲਾਕੇ ’ਚ ਅੱਗ ਲੱਗਣ ਕਾਰਨ ਬੇਘਰ ਕਸ਼ਮੀਰੀ ਪੰਡਤਾਂ ਦੇ 12 ਕੁਆਰਟਰ ਸੜ ਕੇ ਸੁਆਹ ਹੋ ਗਏ । ਅੱਗ ਪੁਰਖੂ ਕੈਂਪ ਖੇਤਰ ਦੇ ਇੱਕ ਪੁਰਾਣੇ ਕੁਆਰਟਰ ’ਚ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ’ਤੇ ਪਹੁੰਚੀਆਂ। ਇਸ ਹਾਦਸੇ ’ਚ ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਪਰ ਘਰਾਂ ਅੰਦਰ ਪਿਆ ਸਾਮਾਨ ਤੇ ਦੋ-ਪਹੀਆ ਵਾਹਨ ਸੜ ਕੇ ਸੁਆਹ ਹੋਏ। ਕੈਂਪ ’ਚ ਰਹਿਣ ਵਾਲੇ ਨਵੀਨ ਪੰਡਿਤਾ ਨੇ ਕਿਹਾ ਕਿ ਇਸ ਅੱਗ ’ਚ ਸਾਡਾ ਸਭ ਕੁਝ ਤਬਾਹ ਹੋ ਗਿਆ। ਨਕਦੀ, ਰਿਕਾਰਡ ਤੇ ਸੋਨਾ। ਉਹ ਸਾਰੇ ਬਰਬਾਦ ਹੋ ਗਏ ਹਨ । ਅਸੀਂ ਇੱਕ ਵਾਰ ਫਿਰ ਬੇਘਰ ਹੋ ਗਏ ਹਾਂ । ਉਨ੍ਹਾਂ ਦੱਸਿਆ ਕਿ 5-6 ਪਰਿਵਾਰਾਂ ਦੇ 12 ਕੁਆਰਟਰ ਸੜ ਕੇ ਸੁਆਹ ਹੋ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਜਾਂ ਰਾਹਤ ਵਿਭਾਗ ’ਚੋਂ ਕੋਈ ਵੀ ਮੌਕੇ ’ਤੇ ਨਹੀਂ ਪਹੁੰਚਿਆ। ਉਨ੍ਹਾਂ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਕਿਸ਼ਤਵਾੜ ਦੇ ਵਾਰਵਾਨ ਦੀ ਤਰਜ ’ਤੇ ਮੁਆਵਜ਼ਾ ਦਿੱਤਾ ਜਾਵੇ । ਕੈਂਪ ਦੀ ਵਸਨੀਕ ਸੰਤੋਸ਼ੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਪ ਰਾਜਪਾਲ ਮਨੋਜ ਸਿਨਹਾ ਮਾਮਲੇ ’ਚ ਦਖਲ ਦੇਣ।

Related Post