ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 122 ਮੁਕੱਦਮੇ ਦਰਜ, 166 ਦੋਸੀ ਗ੍ਰਿਫਤਾਰ
- by Admin
- May 3, 2025
ਯੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 122 ਮੁਕੱਦਮੇ ਦਰਜ, 166 ਦੋਸੀ ਗ੍ਰਿਫਤਾਰ - ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਅਪ੍ਰੈਲ ਮਹੀਨੇ ਦੌਰਾਨ ਕੀਤੀ ਕਾਰਗੁਜਾਰੀ ਦਾ ਵੇਰਵਾ ਪੇਸ਼ ਸੰਗਰੂਰ, 3 ਮਈ : ਸ੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ“ਯੁੱਧ ਨਸ਼ਿਆਂ ਵਿਰੁੱਧ”ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 1 ਅਪ੍ਰੈਲ ਤੋਂ 30 ਅਪ੍ਰੈਲ 2025 ਤੱਕ ਡਰੱਗ ਦੇ 88 ਮੁਕੱਦਮੇ ਦਰਜ ਕਰਕੇ 131 ਦੋਸੀ ਕਾਬੂ ਕਰਕੇ 463 ਗ੍ਰਾਮ ਹੈਰੋਇਨ, 1 ਕਿੱਲੋ 550 ਗ੍ਰਾਮ ਅਫੀਮ, 03 ਕੁਇੰਟਲ 86 ਕਿੱਲੋ ਭੂੱਕੀ ਚੂਰਾ ਪੋਸਤ, 200 ਗ੍ਰਾਮ ਚਰਸ, 02 ਕਿੱਲੋ 743 ਗ੍ਰਾਮ ਗਾਂਜਾ/ਸੁਲਫਾ, 50 ਗ੍ਰਾਮ ਨਸ਼ੀਲਾ ਪਾਊਡਰ, 7985 ਨਸੀਲੀਆਂ ਗੋਲੀਆਂ, 34 ਨਸੀਲੀਆਂ ਸੀਸੀਆਂ ਅਤੇ 6,05,500/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ। ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 34 ਮੁਕੱਦਮੇ ਦਰਜ ਕਰਕੇ 35 ਦੋਸੀਆਂ ਨੂੰ ਕਾਬੂ ਕਰਕੇ 948.750 ਲੀਟਰ ਸਰਾਬ ਠੇਕਾ ਦੇਸੀ, 119.250 ਲੀਟਰ ਸਰਾਬ ਨਜੈਜ, 74.250 ਲੀਟਰ ਸਰਾਬ ਅੰਗਰੇਜੀ, 200 ਲੀਟਰ ਸਪਰਿੱਟ, 640 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ। ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਮਿਤੀ 24.04.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 01 ਨਸ਼ਾ ਤਸਕਰ ਵੱਲੋਂ ਨਸ਼ਿਆਂ ਦੀ ਤਸਕਰੀ ਕਰਕੇ ਮਾਰਕੀਟ ਕਮੇਟੀ ਸੁਨਾਮ ਦੀ ਜਮੀਨ ਪਰ ਬਣਾਈ ਗੈਰਕਾਨੂੰਨੀ ਪ੍ਰਾਪਰਟੀ, ਬੁਲਡੋਜਰ ਚਲਾ ਕੇ ਢਾਹ ਦਿੱਤੀ ਗਈ। ਮਿਤੀ 25.04.2025 ਨੂੰ ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਪਬਲਿਕ ਦੇ 120 ਗੁੰਮ ਹੋਏ ਮੋਬਾਇਲ ਫੋਨ ਟਰੇਸ ਕਰਕੇ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤੇ, ਇਨ੍ਹਾਂ ਮੋਬਾਇਲਾਂ ਦੀ ਕੀਮਤ ਕਰੀਬ 13,12,000/- ਰੁਪਏ ਬਣਦੀ ਹੈ। ਇਸੇ ਤਰ੍ਹਾਂ ਮਿਤੀ 25.04.2025 ਨੂੰ ਪੰਜਾਬ ਵਿੱਚ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 03 ਦੋਸੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 3 ਨਜਾਇਜ ਪਿਸਟਲ 32 ਬੋਰ ਸਮੇਤ 03 ਮੈਗਜੀਨ ਤੇ 4 ਜਿੰਦਾ ਕਾਰਤੂਸ ਅਤੇ 3 ਨਜਾਇਜ ਅਸਲੇ 315 ਬੋਰ ਸਮੇਤ 3 ਜਿੰਦਾ ਕਾਰਤੂਸ ਸਮੇਤ ਆਲਟੋ ਗੱਡੀ ਬ੍ਰਾਮਦ ਕਰਵਾਈ ਗਈ। ਸ੍ਰ ਚਾਹਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 44 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸੇ ਦਾ ਧੰਦਾਂ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨਸ਼ਿਆਂ ਖਿਲਾਫ ਜੰਗ ਜਾਰੀ ਹੈ।
