post

Jasbeer Singh

(Chief Editor)

Punjab

ਸਰਪੰਚੀ ਦੇ ਅਹੁਦਿਆਂ ਲਈ 15 ਅਤੇ ਪੰਚਾਂ ਦੇ ਅਹੁਦੇ ਲਈ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ

post-img

ਸਰਪੰਚੀ ਦੇ ਅਹੁਦਿਆਂ ਲਈ 15 ਅਤੇ ਪੰਚਾਂ ਦੇ ਅਹੁਦੇ ਲਈ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਐਸ. ਏ. ਐਸ. ਨਗਰ : ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦੇ ਦੂਜੇ ਦਿਨ ਸੋਮਵਾਰ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਕੁੱਲ 15 ਉਮੀਦਵਾਰਾਂ ਨੇ ਸਰਪੰਚੀ ਦੇ ਅਹੁਦਿਆਂ ਲਈ ਜਦੋਂ ਕਿ 16 ਉਮੀਦਵਾਰਾਂ ਨੇ ਪੰਚੀ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਵਿੱਚ ਮੋਹਾਲੀ ਬਲਾਕ ਵਿੱਚ ਸਰਪੰਚ ਲਈ ਇੱਕ ਨਾਮਜ਼ਦਗੀ, ਖਰੜ ਬਲਾਕ ਵਿੱਚ ਸਰਪੰਚਾਂ ਲਈ ਦੋ ਅਤੇ ਪੰਚਾਂ ਲਈ ਸੱਤ ਨਾਮਜ਼ਦਗੀਆਂ ਸ਼ਾਮਲ ਹਨ। ਡੇਰਾਬੱਸੀ ਬਲਾਕ ਵਿੱਚ ਸਰਪੰਚਾਂ ਲਈ 9 ਅਤੇ ਪੰਚਾਂ ਲਈ ਚਾਰ ਨਾਮਜ਼ਦਗੀਆਂ ਅਤੇ ਮਾਜਰੀ ਬਲਾਕ ਵਿੱਚ ਸਰਪੰਚਾਂ ਲਈ ਤਿੰਨ ਅਤੇ ਪੰਚਾਂ ਲਈ ਪੰਜ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ।ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਅਕਤੂਬਰ ਹੈ।

Related Post