post

Jasbeer Singh

(Chief Editor)

Punjab

ਪੰਜਾਬ ਸਰਕਾਰ ਵੱਲੋਂ ਹਲਕਾ ਧੂਰੀ ਦੇ 17 ਪਿੰਡਾਂ ਨੂੰ 12 ਸੜਕਾਂ ਦੀ ਸੌਗ਼ਾਤ

post-img

ਪੰਜਾਬ ਸਰਕਾਰ ਵੱਲੋਂ ਹਲਕਾ ਧੂਰੀ ਦੇ 17 ਪਿੰਡਾਂ ਨੂੰ 12 ਸੜਕਾਂ ਦੀ ਸੌਗ਼ਾਤ - 12.89 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਅਗਲੇ 4 ਮਹੀਨੇ ਵਿੱਚ ਹੋ ਜਾਣਗੀਆਂ ਤਿਆਰ - ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਰੱਖਿਆ ਨੀਂਹ ਪੱਥਰ - ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਨੂੰ ਸੂਬੇ ਦਾ ਸਭ ਤੋਂ ਵੱਧ ਵਿਕਸਤ ਹਲਕਾ ਬਣਾਇਆ ਜਾ ਰਿਹਾ - ਚੇਅਰਮੈਨ ਢਿੱਲੋਂ ਧੂਰੀ, 8 ਜੁਲਾਈ : ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤ ਵਿਧਾਨ ਸਭਾ ਹਲਕਾ ਧੂਰੀ ਨੂੰ 12 ਲਿੰਕ ਸੜਕਾਂ ਦੀ ਸੌਗ਼ਾਤ ਮਿਲੀ ਹੈ। ਇਹਨਾਂ ਸੜਕਾਂ ਨਾਲ 17 ਪਿੰਡ ਸਿੱਧੇ ਤੌਰ ਉੱਤੇ ਅਤੇ ਕਰੀਬ ਅੱਧਾ ਵਿਧਾਨ ਸਭਾ ਹਲਕਾ ਅਸਿੱਧੇ ਤੌਰ ਉੱਤੇ ਆਪਸ ਵਿੱਚ ਜੁੜ ਜਾਵੇਗਾ। ਇਹਨਾਂ ਸੜਕਾਂ ਦੀ ਉਸਾਰੀ ਕਾਰਜਾਂ ਦੇ ਨੀਂਹ ਪੱਥਰ ਅੱਜ ਪੰਜਾਬ ਰਾਜ ਲਘੂ ਉਦਯੋਗ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਰੱਖੇ । ਵੱਖ ਵੱਖ ਸਮਾਗਮਾਂ ਦੌਰਾਨ ਜਾਣਕਾਰੀ ਦਿੰਦਿਆਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਵਿਸ਼ੇਸ਼ ਉਪਰਾਲੇ ਤਹਿਤ ਪਿੰਡ ਬੁਗਰਾਂ ਤੋਂ ਰਾਜੋਮਾਜਰਾ, ਬੁਗਰਾਂ ਤੋਂ ਪੇਧਨੀ ਕਲਾਂ, ਲੱਡਾ ਤੋਂ ਮੁੱਖ ਸੜਕ, ਬੁਗਰਾਂ ਤੋਂ ਕਾਂਝਲਾ, ਬੁਗਰਾਂ ਤੋਂ ਸਲੇਮਪੁਰ, ਸੁਲਤਾਨਪੁਰ ਤੋਂ ਧੰਦੀਵਾਲ, ਰੰਗੀਆਂ ਤੋਂ ਧੰਦੀਵਾਲ, ਘਨੌਰੀ ਕਲਾਂ ਤੋਂ ਘਨੌਰੀ ਖੁਰਦ, ਘਨੌਰੀ ਕਲਾਂ ਤੋਂ ਕਲੇਰੀਆਂ, ਘਨੌਰੀ ਕਲਾਂ ਤੋਂ ਦਾਦਾ ਅੱਕੀ ਅਤੇ ਕੁੰਬੜਵਾਲ ਤੋਂ ਕੱਟੂ ਨੂੰ ਜਾਣ ਵਾਲੀਆਂ ਸੜਕਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹਨਾਂ ਸੜਕਾਂ ਨੂੰ ਬਣਾਉਣ ਉੱਤੇ 12 ਕਰੋੜ 89 ਲੱਖ 73 ਹਜ਼ਾਰ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਸਾਰੇ ਕੰਮ ਅਗਲੇ 4 ਮਹੀਨੇ ਵਿੱਚ ਮੁਕੰਮਲ ਕਰਨ ਦਾ ਟੀਚਾ ਹੈ। ਉਹਨਾਂ ਕਿਹਾ ਕਿ ਇਹਨਾਂ ਸਾਰੀਆਂ ਸੜਕਾਂ ਦੀ ਲੰਬਾਈ 31.16 ਕਿਲੋਮੀਟਰ ਬਣਦੀ ਹੈ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬਣਨ ਵਾਲੀਆਂ ਸਨ। ਇਹਨਾਂ ਸੜਕਾਂ ਨੂੰ ਬਣਾਉਣ ਦੀ ਲੋਕਾਂ ਦੀ ਚਿਰੋਕਣੀ ਮੰਗ ਨੂੰ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਨੇ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਇਹਨਾਂ ਸੜਕਾਂ ਨਾਲ ਕਰੀਬ ਅੱਧਾ ਧੂਰੀ ਹਲਕਾ ਆਪਸ ਵਿੱਚ ਚੰਗੀ ਤਰ੍ਹਾਂ ਜੁੜ ਜਾਵੇਗਾ। ਜਿੱਥੇ ਲੋਕਾਂ ਨੂੰ ਆਵਾਜਾਈ ਦੀ ਸੌਖ ਹੋਵੇਗੀ ਉਥੇ ਹੀ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ। ਲੋਕਾਂ ਦੇ ਕੰਮ ਧੰਦਿਆਂ ਅਤੇ ਕਾਰੋਬਾਰਾਂ ਵਿੱਚ ਆਸਾਨੀ ਅਤੇ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਉੱਚ ਪੱਧਰ ਦੀ ਸਿੱਖਿਆ ਮੁੱਹਈਆ ਕਰਵਾਉਣ ਦੇ ਨਾਲ ਨਾਲ ਮਜ਼ਬੂਤ ਬੁਨਿਆਦੀ ਢਾਂਚਾ ਦੇਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ। ਜਦਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਲੋਕਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਰੱਖਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹਲਕਾ ਧੂਰੀ ਨੂੰ ਸੂਬੇ ਦਾ ਸਭ ਤੋਂ ਵੱਧ ਵਿਕਸਤ ਹਲਕਾ ਬਣਾਇਆ ਜਾ ਰਿਹਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਜਸਵਿੰਦਰ ਸਿੰਘ, ਸੁਖਵੰਤ ਸਿੰਘ ਤੇ ਸੁਰਜੀਤ ਸਿੰਘ, ਸਰਪੰਚ ਦਰਸ਼ਨ ਸਿੰਘ ਚਾਂਗਲੀ, ਸਰਪੰਚ ਅੰਮ੍ਰਿਤਪਾਲ ਸਿੰਘ ਘਨੌਰੀ ਕਲਾਂ, ਸਰਪੰਚ ਅੰਮ੍ਰਿਤਪਾਲ ਸਿੰਘ ਰੰਗੀਆਂ, ਸਰਪੰਚ ਸੁਖਚੈਨ ਸਿੰਘ ਮੂਲੋਵਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ।

Related Post