

ਜੂਨ ਮਹੀਨੇ 'ਚ 164 ਮੁਕੱਦਮੇ ਦਰਜ; 221 ਮੁਲਜ਼ਮ ਗ੍ਰਿਫਤਾਰ 869 ਗ੍ਰਾਮ ਹੈਰੋਇਨ, 157 ਗ੍ਰਾਮ ਅਫੀਮ, 105 ਕਿੱਲੋ ਭੂੱਕੀ ਚੂਰਾ ਪੋਸਤ, 2 ਕਿੱਲੋ 200 ਗ੍ਰਾਮ ਸੁਲਫਾ, 4830 ਨਸ਼ੀਲੀਆਂ ਗੋਲੀਆਂ, 11 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਨੇ ਦਿੱਤੀ ਜਾਣਕਾਰੀ ਸੰਗਰੂਰ, 02 ਜੁਲਾਈ : ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮਿਤੀ 01.06.2025 ਤੋਂ 30.06.2025 ਤੱਕ ਨਸ਼ਿਆਂ ਦੇ 122 ਮੁਕੱਦਮੇ ਦਰਜ ਕਰਕੇ 178 ਮੁਲਜ਼ਮ ਕਾਬੂ ਕਰ ਕੇ 869 ਗ੍ਰਾਮ ਹੈਰੋਇਨ, 157 ਗ੍ਰਾਮ ਅਫੀਮ, 105 ਕਿੱਲੋ ਭੂੱਕੀ ਚੂਰਾ ਪੋਸਤ, 2 ਕਿੱਲੋ 200 ਗ੍ਰਾਮ ਸੁਲਫਾ, 4830 ਨਸ਼ੀਲੀਆਂ ਗੋਲੀਆਂ, 11 ਨਸ਼ੀਲੀਆਂ ਸ਼ੀਸ਼ੀਆਂ ਅਤੇ 2500/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ। ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 42 ਮੁਕੱਦਮੇ ਦਰਜ ਕਰ ਕੇ 43 ਮੁਲਜ਼ਮਾਂ ਨੂੰ ਕਾਬੂ ਕਰ ਕੇ 128.250 ਲੀਟਰ ਸ਼ਰਾਬ ਠੇਕਾ ਦੇਸੀ, 681.750 ਲੀਟਰ ਸ਼ਰਾਬ ਨਾਜਾਇਜ਼ ਅਤੇ 1220 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਅਸਲਾ ਐਕਟ ਦੇ 03 ਮੁਕੱਦਮੇ ਦਰਜ ਕਰ ਕੇ 02 ਦੋਸ਼ੀ ਗ੍ਰਿਫਤਾਰ ਕੀਤੇ ਗਏ, 02 ਪਿਸਟਲ/ਰਿਵਾਲਵਰ ਅਤੇ 22 ਕਾਰਤੂਸ ਬ੍ਰਾਮਦ ਕਰਾਏ ਗਏ। ਜੂਆ ਐਕਟ ਤਹਿਤ 02 ਮੁਕੱਦਮੇ ਦਰਜ ਕਰ ਕੇ 13 ਮੁਲਜ਼ਮ ਗ੍ਰਿਫਤਾਰ ਕੀਤੇ ਅਤੇ ਉਨ੍ਹਾਂ ਪਾਸੋਂ 65,350/- ਰੁਪਏ ਬ੍ਰਾਮਦ ਕਰਾਏ ਗਏ। ਮਿਤੀ 08.06.2025 ਨੂੰ ਥਾਣਾ ਦਿੜ੍ਹਬਾ ਅਤੇ ਸ਼ੇਰਪੁਰ ਦੇ ਏਰੀਏ ਵਿੱਚ ਹੋਈ ਕਣਕ ਦੇ ਗੱਟਿਆਂ ਦੀ ਚੋਰੀ ਕਰਨ ਵਾਲੇ ਗਰੋਹ ਦੇ 09 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 421 ਗੱਟੇ ਕਣਕ (ਵਜਨ 210 ਕੁਇੰਟਲ 50 ਕਿੱਲੋ) ਸਮੇਤ ਟਰੱਕ ਬ੍ਰਾਮਦ ਕਰਵਾਇਆ ਗਿਆ। ਮਿਤੀ 09.06.2025 ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੇ ਚੱਲਦਿਆਂ 02 ਨਸ਼ਾ ਤਸਕਰਾਂ ਵੱਲੋਂ ਨਸ਼ਿਆਂ ਦੀ ਤਸਕਰੀ ਕਰ ਕੇ ਕਮੇਟੀ ਸੰਗਰੂਰ ਦੀ ਜ਼ਮੀਨ 'ਤੇ ਬਣਾਈ ਗੈਰਕਾਨੂੰਨੀ ਪ੍ਰਾਪਰਟੀ, ਬੁਲਡੋਜ਼ਰ ਚਲਾ ਕੇ ਢਾਹ ਦਿੱਤੀ ਗਈ। ਮਿਤੀ 16.06.2025 ਨੂੰ ਥਾਣਾ ਸਦਰ ਧੂਰੀ ਦੇ ਏਰੀਆ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 05 ਮੁਲਜ਼ਮ ਕਾਬੂ ਕੀਤੇ ਤੇ ਉਨ੍ਹਾਂ ਪਾਸੋਂ ਜਾਅਲੀ ਦਸਤਾਵੇਜ਼ ਬਰਾਮਦ ਕਰਾਏ। ਥਾਣਾ ਸਾਇਬਰ ਕ੍ਰਾਈਮ ਸੰਗਰੂਰ ਵੱਲੋਂ ਫੇਕ ਟ੍ਰੇਡਿੰਗ ਪਲੇਟਫਾਰਮ ਰਾਹੀਂ ਕਰੀਬ 17,93,000/- ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ 10 ਮੁਲਜ਼ਮ ਗ੍ਰਿਫਤਾਰ ਕੀਤੇ ਅਤੇ ਉਨ੍ਹਾਂ ਪਾਸੋਂ 17 ਮੋਬਾਈਲ ਫੋਨ, 06 ਵੱਖ-ਵੱਖ ਖਾਤਿਆਂ ਦੀਆਂ ਚੈੱਕ ਬੁੱਕਾਂ, 05 ਏ.ਟੀ.ਐਮ. ਕਾਰਡ, 01 ਪਾਸਪੋਰਟ ਬਰਾਮਦ ਕਰਾਏ ਗਏ। ਮਿਤੀ 30.06.2025 ਨੂੰ ਥਾਣਾ ਸਿਟੀ-1 ਸੰਗਰੂਰ ਦੇ ਏਰੀਆ ਵਿੱਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਤਸਕਰਾਂ ਦੀਆਂ ਜ਼ਮਾਨਤਾਂ ਕਰਵਾਉਣ ਵਾਲੇ ਅੰਤਰ-ਜ਼ਿਲ੍ਹਾ ਗਰੋਹ ਦਾ ਪਰਦਾਫਾਸ਼ ਕਰ ਕੇ 08 ਮੁਲਜ਼ਮਾਂ ਨੂੰ ਜਾਅਲੀ ਦਸਤਾਵੇਜ਼ਾਂ, ਕੰਪਿਊਟਰ, ਕਲਰ ਪ੍ਰਿੰਟਰ, ਲੈਮੀਨੇਟ ਮਸ਼ੀਨ ਤੇ ਮੋਬਾਈਲ ਫੋਨ ਸਮੇਤ ਕਾਬੂ ਕੀਤਾ ਗਿਆ। ਥਾਣਾ ਸਿਟੀ ਸੰਗਰੂਰ ਦੇ ਏਰੀਆ ਵਿੱਚ ਮੋਟਰਸਾਇਕਲ ਚੋਰ ਗਰੋਹ ਦੇ 04 ਮੁਲਜ਼ਮਾਂ ਨੂੰ ਕਾਬੂ ਕਰ ਕੇ 02 ਮੋਟਰਸਾਇਕਲ ਬ੍ਰਾਮਦ ਕਰਵਾਏ ਗਏ। ਲੋਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਲੋਕਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਅਰਸੇ ਦੌਰਾਨ ਵੱਖ-ਵੱਖ ਗਜ਼ਟਿਡ ਅਫਸਰਾਂ ਵੱਲੋਂ 85 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।
Related Post
Popular News
Hot Categories
Subscribe To Our Newsletter
No spam, notifications only about new products, updates.