post

Jasbeer Singh

(Chief Editor)

National

ਫਰਜ਼ੀ ਕਾਲ ਸੈਂਟਰ ਰੈਕੇਟ ਦੇ ਕੀਤੇ ਗਏ ਪਰਦਾਫਾਸ਼ ਤਹਿਤ 19 ਗ੍ਰਿਫਤਾਰ

post-img

ਫਰਜ਼ੀ ਕਾਲ ਸੈਂਟਰ ਰੈਕੇਟ ਦੇ ਕੀਤੇ ਗਏ ਪਰਦਾਫਾਸ਼ ਤਹਿਤ 19 ਗ੍ਰਿਫਤਾਰ ਕੋਲਕਾਤਾ, 10 ਦਸੰਬਰ : ਕੋਲਕਾਤਾ ਪੁਲਸ ਨੇ ਇੱਕ ਕਾਲ ਸੈਂਟਰ ਰੈਕੇਟ ਦਾ ਪਰਦਾਫਾਸ਼ ਕਰਦਿਆਂ ਸੋਮਵਾਰ ਦੇਰ ਰਾਤ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ । ਸਿਟੀ ਪੁਲਸ ਦੇ ਸੂਤਰਾਂ ਨੇ ਕਿਹਾ ਕਿ ਰੈਕੇਟ ਇਕ ਲੁਭਾਉਣ ਵਾਲੇ ਆਫ਼ਰ ਸਬੰਧਤ ਡਿਵਾਈਸਾਂ ਦੀ ਪੇਸ਼ਕਸ਼ ਕਰਦਿਆਂ ਇੱਕ ਐਂਟੀ-ਮਾਲਵੇਅਰ ਐਪ ਨੂੰ ਡਾਉਨਲੋਡ ਕਰਨ ਦੀ ਪੇਸ਼ਕਸ਼ ਦੇ ਰਿਹਾ ਸੀ । ਇੱਕ ਵਾਰ ਜਦੋਂ ਵਿਅਕਤੀ (ਟਾਰਗੇਟ) ਜਾਲ ਵਿੱਚ ਫਸ ਜਾਂਦਾ ਤਾਂ ਡਾਉਨਲੋਡ ਕਰਵਾਈ ਐਪ ਰਾਹੀਂ ਉਸ ਦੇ ਪੂਰੇ ਡੇਟਾ ਨੂੰ ਸਾਂਝਾ ਕਰ ਲਿਆ ਜਾਂਦਾ । ਇਸ ਜਾਅਲਸਾਜ਼ੀ ਵਿਚ ਫਸ ਕੇ ਕਈ ਸਾਰੇ ਪੀੜਤਾਂ ਨੇ ਆਪਣੇ ਬੈਂਕਾਂ ਤੋਂ ਵੱਡੀ ਮਾਤਰਾ ਵਿੱਚ ਪੈਸਾ ਗੁਆ ਦਿੱਤਾ । ਸਿਟੀ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਅਜਿਹੇ ਹੀ ਇੱਕ ਪੀੜਤ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਸਿਟੀ ਪੁਲੀਸ ਦੇ ਸੂਹੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਉਨ੍ਹਾਂ ਨੇ ਪਤਾ ਲਗਾਇਆ ਕਿ ਸਾਰੀ ਧੋਖਾਧੜੀ ਦੱਖਣੀ ਕੋਲਕਾਤਾ ਦੇ ਬਾਲੀਗੰਜ ਤੋਂ ਬਾਹਰ ਸਥਿਤ ਇੱਕ ਰਿਹਾਇਸ਼ੀ ਫਲੈਟ ਤੋਂ ਚੱਲ ਰਹੀ ਸੀ । ਇਸੇ ਤਹਿਤ ਸਿਟੀ ਪੁਲੀਸ ਦੇ ਤਫ਼ਤੀਸ਼ੀ ਅਧਿਕਾਰੀਆਂ ਦੀ ਟੀਮ ਨੇ ਸੋਮਵਾਰ ਰਾਤ ਨੂੰ ਇਕ ਰਿਹਾਇਸ਼ ’ਤੇ ਅਚਾਨਕ ਛਾਪਾ ਮਾਰ ਕੇ ਇਸ ਸਬੰਧ ਵਿੱਚ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਜਾਂਚ ਅਧਿਕਾਰੀਆਂ ਨੇ ਫਲੈਟ ਤੋਂ ਕਈ ਲੈਪਟਾਪ, ਮੋਬਾਈਲ ਅਤੇ ਹੋਰ ਇਲੈਕਟ੍ਰਾਨਿਕ ਯੰਤਰ ਵੀ ਜ਼ਬਤ ਕੀਤੇ ਹਨ । ਅਧਿਕਾਰੀਆਂ ਨੇ ਕਿਹਾ ਕਿ ਫਲੈਟ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਹੈ, ਇਸ ਸਬੰਧ ਵਿਚ ਗ੍ਰਿਫਤਾਰ ਕੀਤੇ ਗਏ 19 ਵਿਅਕਤੀ ਉਸ ਫਰਜ਼ੀ ਕਾਲ ਸੈਂਟਰ ਵਿਚ ਸਿਰਫ਼ ਕਰਮਚਾਰੀ ਸਨ ਅਤੇ ਰੈਕੇਟ ਦੇ ਪਿੱਛੇ ਕੋਂਈ ਹੋਰ ਕੰਮ ਕਰ ਰਿਹਾ ਹੈ । ਪਤਾ ਲੱਗਾ ਹੈ ਕਿ ਰੈਕੇਟ ਦਾ ਨਿਸ਼ਾਨਾ ਸਿਰਫ਼ ਭਾਰਤੀ ਹੀ ਨਹੀਂ ਸਗੋਂ ਵਿਦੇਸ਼ੀ ਵੀ ਸਨ ।

Related Post

Instagram