post

Jasbeer Singh

(Chief Editor)

Latest update

Horoscope Today|| July 19, 2024 || ਕਿਹੜਾ ਨੰਬਰ ਤੁਹਾਡੇ ਲਈ ਖੁਸ਼ਕਿਸਮਤ ਰਹੇਗਾ , ਅਜਿਹੇ 'ਚ ਜਾਣਦੇ ਹਾਂ ਰਾਸ਼

post-img

ਅੱਜ ਯਾਨੀ ਸ਼ੁੱਕਰਵਾਰ ਨੂੰ ਗ੍ਰਹਿਆਂ ਦੀ ਗਤੀ ਕੀ ਰਹੇਗੀ? ਕਿਹੜਾ ਨੰਬਰ ਤੁਹਾਡੇ ਲਈ ਖੁਸ਼ਕਿਸਮਤ ਰਹੇਗਾ ਅਤੇ ਕੀ ਕਹਿੰਦੇ ਹਨ ਅੱਜ ਦੇ ਸਿਤਾਰੇ? ਕੁੰਭ ਰਾਸ਼ੀ ਵਾਲਿਆਂ ਦਾ ਕਾਰੋਬਾਰੀ ਸਿਤਾਰਾ ਲਾਭ ਦੇਣ ਵਾਲਾ ਹੈ ਜਾਂ ਨਹੀਂ ? ਸ਼ੁਭ ਫਲ ਪ੍ਰਾਪਤ ਕਰਨ ਲਈ ਕਿਹੜੇ ਉਪਾਅ ਕਰਨੇ ਪੈਣਗੇ... ਅੱਜ ਯਾਨੀ 19 ਜੁਲਾਈ 2024, ਸ਼ੁੱਕਰਵਾਰ ਦਾ ਦਿਨ ਸਾਰੀਆਂ ਰਾਸ਼ੀਆਂ ਲਈ ਮਿਸ਼ਰਤ ਦਿਨ ਹੋ ਸਕਦਾ ਹੈ। ਅੱਜ ਕੁਝ ਲੋਕਾਂ ਨੂੰ ਬਹਿਸਬਾਜ਼ੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਜਾਣਦੇ ਹਾਂ ਰਾਸ਼ੀਫਲ। ਮੇਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ-ਪ੍ਰੋਗਰਾਮਿੰਗ ਸਿਰੇ ਚੜ੍ਹ ਸਕਦੀ ਹੈ, ਇਰਾਦਿਆਂ ’ਚ ਸਫਲਤਾ ਮਿਲੇਗੀ, ਸ਼ੁਭ ਕੰਮਾਂ ’ਚ ਧਿਆਨ, ਮਾਣ-ਸਨਮਾਨ ਦੀ ਪ੍ਰਾਪਤੀ।.. ਬ੍ਰਿਖ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ, ਲਿਖਣ-ਪੜ੍ਹਨ ਅਤੇ ਲੈਣ-ਦੇਣ ਦੇ ਕੰਮ ਵੀ ਸੋਚ-ਸਮਝ ਕੇ ਕਰੋ।... ਮਿਥੁਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ।. ਕਰਕ : ਕਿਉਂਕਿ ਸ਼ਤਰੂ ਉਭਰਦੇ ਸਿਮਟਦੇ ਅਤੇ ਆਪ ਦੀ ਲੱਤ ਖਿੱਚਦੇ ਨਜ਼ਰ ਆਉਣਗੇ, ਇਸ ਲਈ ਉਨ੍ਹਾਂ ਤੋਂ ਜਿੰਨਾ ਡਿਸਟੈਂਸ ਰੱਖ ਸਕੋ, ਓਨਾ ਚੰਗਾ ਹੋਵੇਗਾ। ਸਿੰਘ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ,ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ ਯਤਨ ਕਰਨ ’ਤੇ ਕੋਈ ਸਕੀਮ ਵੀ ਸਿਰੇ ਚੜ੍ਹੇਗੀ। ਕੰਨਿਆ : ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਸ਼ੁਰੂਆਤੀ ਯਤਨ ਚੰਗਾ ਨਤੀਜਾ ਦੇ ਸਕਦਾ ਹੈ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ। ਤੁਲਾ : ਕਿਸੇ ਸੱਜਣ-ਮਿੱਤਰ ਦੀ ਮਦਦ ਨਾਲ ਆਪ ਨੂੰ ਆਪਣੀ ਕਿਸੇ ਪ੍ਰਾਬਲਮ ਨੂੰ ਸੁਲਝਾਉਣ ’ਚ ਮਦਦ ਮਿਲੇਗ, ਸ਼ਤਰੂ ਕਮਜ਼ੋਰ ਰਹਿਣਗੇ। ਬ੍ਰਿਸ਼ਚਕ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਸਲਟੈਂਸੀ, ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਲਾਭ ਮਿਲੇਗਾ। ਧਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ। ਮਕਰ : ਸਿਤਾਰਾ ਉਲਝਣਾਂ-ਝਮੇਲਿਆਂ, ਪੇਚੀਦਗੀਆਂ ਨੂੰ ਜਗਾਈ ਰੱਖਣ ਵਾਲਾ, ਇਸ ਲਈ ਕੋਈ ਵੀ ਇੰਪੋਰਟੈਂਟ ਕੰਮ ਹੱਥ ’ਚ ਨਾ ਲਓ। ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਕਾਰੋਬਾਰੀ ਟੂਰਿੰਗ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਮਾਣ-ਸਨਮਾਨ ਦੀ ਪ੍ਰਾਪਤੀ। ਮੀਨ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਸ਼ਤਰੂ ਕਮਜ਼ੋਰ ਰਹਿਣਗੇ, ਮਾਣ-ਸਨਮਾਨ ਦੀ ਪ੍ਰਾਪਤੀ।

Related Post