2 ਨਸ਼ਾ ਸਮੱਗਲਰਾਂ ਦੀ ਲੱਖਾਂ ਦੀ ਪ੍ਰਾਪਰਟੀ ਕੀਤੀ ਅਟੈਚ ਨਵਾਂਸ਼ਹਿਰ : ਐਸ. ਐਸ. ਪੀ. ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਮੁਹਿੰਮ ਦੌਰਾਨ ਰਾਜ ਕੁਮਾਰ, ਪੀ.ਪੀ.ਐਸ. ਉੱਪ ਕਪਤਾਨ ਸਬ ਡਵੀਜਨ ਨਵਾਂਸ਼ਹਿਰ ਦੀ ਅਗਵਾਈ ਵਿੱਚ ਐਸ.ਆਈ ਮਹਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਵਲੋਂ ਵੱਡੀ ਕਾਰਵਾਈ ਕੀਤੀ ਗਈ। ਜਦੋਂ ਦੋ ਨਸ਼ਾ ਸਮੱਗਲਰਾਂ ਵੱਲੋਂ ਨਸ਼ੇ ਵੇਚ ਕੇ ਬਣਾਏ ਗਏ ਆਲੀਸ਼ਾਨ ਘਰਾਂ ਨੂੰ ਧਾਰਾ 68 ਐਫ (2) ਐਨਡੀਪੀਐਸ ਐਕਟ 1985 ਤਹਿਤ ਕੰਪੀਡੈਂਟ ਨਬੇ ਵੇ ਅਥਾਰਟੀ ਦਿੱਲੀ ਦੇ ਹੁਕਮਾਂ ਅਨੁਸਾਰ ਅਟੈਚ ਕੀਤਾ ਗਿਆ। ਨਸ਼ਾ ਸਮੱਗਲਰਾ ਅਤੇ ਉਨ੍ਹਾ ਦੀ ਅਟੈਚ ਕੀਤੀ ਗਈ। ਇਸ ਸਬੰਧੀ ਐਸ ਐਚ ਓ ਮਹਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਨਜੀਤ ਕੌਰ ਅਤੇ ਪਤਨੀ ਕਸ਼ਮੀਰ ਸਿੰਘ ਵਾਸੀ ਕੱਲਰਾਂ ਮੁਹੱਲਾ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਜਿਸ ਖਿਲਾਫ ਨਸ਼ਾ ਸਪਲਾਈ ਕਰਨ ਦੇ ਐਨਡੀਪੀਐਸ ਐਕਟ ਦੇ ਕੁੱਲ 07 ਮੁਕੱਦਮੇ ਦਰਜ ਹਨ। ਜਿਸ ਵੱਲੋਂ ਕੱਲਰਾਂ ਮੁਹੱਲਾ ਵਿਖੇ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ 12 ਮਰਲੇ ਜਗਾ ਵਿੱਚ ਬਣਾਇਆ ਗਿਆ। ਘਰ ਜਿਸ ਦੀ ਕੁੱਲ ਕੀਮਤ 29 ਲੱਖ 71 ਹਜਾਰ ਰੁਪਏ ਦੱਸੀ ਜਾ ਰਹੀ ਹੈ ਨੂੰ ਧਾਰਾ 68 ਐਫ (2) ਐਨਡੀਪੀਐਸ ਐਕਟ 1985 ਲਾ ਨਵ ਤਹਿਤ ਅਟੈਚ ਕੀਤਾ ਗਿਆ ਹੈ। ਇਸੇ ਤਰ੍ਹਾਂ ਰਾਜ ਕੁਮਾਰ ਉਰਫ ਰਾਜਾ ਨਿਵਾਸੀ ਪਿੰਡ ਰੁੜਕੀ ਖਾਸ ਥਾਣਾ 6 ਗੜ੍ਹਸ਼ੰਕਰ (ਹੁਸ਼ਿਆਰਪੁਰ) ਜਿਸ ਦੇ ਖਿਲਾਫ ਨਸ਼ਾ ਸਪਲਾਈ ਕਰਨ ਸਬੰਧੀ ਮੁਕੱਦਮਾ ਨੰਬਰ 47 ਮਿਤੀ 22-04-202 15, 18 ਐਨਡੀਪੀਐਸ ਐਕਟ 1985 ਥਾਣਾ ਸਿਟੀ ਨਵਾਂਸ਼ਹਿਰ ਦਰਜ ਹੋਇਆ ਸੀ ਜਿਸ ਵਿੱਚ ਉਕਤ ਦੋਸ਼ੀ ਕੋਲੋ 70 ਕਿਲੋ ਡੋਡੇ ਚੂਰਾ ਪੋਸਤ ਅਤੇ 1 ਕਿਲੋ 700 ਗ੍ਰਾਮ ਅਫੀਮ ਬ੍ਰਾਮਦ ਹੋਈ ਸੀ ਕੁੱਲ 07 ਮੁਕੱਦਮੇ ਦਰਜ ਹਨ। ਜਿਸ ਵੱਲੋਂ ਨਸ਼ੇ ਵੇਚ ਕੇ ਕੀਤੀ ਕਮਾਈ ਨਾਲ ਪਿੰਡ ਰੁੜਕੀ ਖਾਸ ਵਿਖੇ 04 ਮਰਲੇ ਜਗ੍ਹਾ ਵਿੱਚ ਆਲੀਸ਼ਾਨ ਮਕਾਨ ਬਣਾਇਆ ਗਿਆ ਸੀ ਜਿਸ ਦੀ ਕੁੱਲ ਕੀਮਤ 26 ਲੱਖ 20 ਹਜਾਰ ਰੁਪਏ ਦੱਸੀ ਜਾ ਵਿੱਚ ਰਹੀ ਹੈ ਨੂੰ ਧਾਰਾ 68 ਐਫ (2) ਐਨਡੀਪੀਐਸ ਐਕਟ 1985 ਤਹਿਤ ਅਟੈਚ ਕੀਤਾ ਗਿਆ ਹੈ। ਐਸ ਐਚ ਓ ਮਹਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਨੋਂ ਦੋਸ਼ੀਆ ਦੀ ਅਟੈਚ ਕੀਤੀ ਉਕਤ ਪ੍ਰੋਪਰਟੀ ਸਬੰਧੀ ਅਗਲੀ ਕਾਰਵਾਈ ਤੇਜੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.