ਸੈਲਾਨੀਆਂ ਨਾਲ ਭਰੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਡਰਾਈਵਰ ਸਮੇਤ 2 ਦੀ ਮੌਤ
- by Admin
- June 12, 2026
ਸੈਲਾਨੀਆਂ ਨਾਲ ਭਰੀ ਬੱਸ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਡਰਾਈਵਰ ਸਮੇਤ 2 ਦੀ ਮੌਤ
ਹਰਿਆਣਾ, 12 ਜੂਨ 2026 : ਹਰਿਆਣਾ (Haryana) ਦੇ ਮਹੇਂਦਰਗੜ੍ਹ ਵਿਖੇ ਅੱਜ ਇਕ ਸੈਲਾਨੀਆਂ ਨਾਲ ਭਰੀ ਬਸ ਦੇ ਟਰੱਕ ਨਾਲ ਟਕਰਾਉਣ ਕਾਰਨ ਡਰਾਈਵਰ ਸਮੇਤ ਦੋ ਦੀ ਮੌਤ (Death) ਹੋ ਗਈ ਹੈ ।
ਕਿੰਨੇ ਸੈਲਾਨੀ ਸਵਾਰ ਸਨ ਬਸ ਵਿਚ
ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਮਹੇਂਦਰਗੜ੍ਹ ਵਿੱਚ ਜੋ ਅੱਜ ਸਵੇਰੇ ਸੈਲਾਨੀਆਂ ਨੂੰ ਲਿਜਾ ਰਹੀ ਇੱਕ ਵੋਲਵੋ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਡਰਾਈਵਰ ਅਤੇ ਇੱਕ ਸੈਲਾਨੀ ਦੀ ਸਮੇਤ ਦੋ ਦੀ ਮੌਕੇ `ਤੇ ਹੀ ਮੌਤ ਹੋ ਗਈ ਤੇ ਲਗਭਗ 10 ਸੈਲਾਨੀ ਗੰਭੀਰ ਜ਼ਖ਼ਮੀ ਹੋ ਗਏ ਵਾਲੇ ਸੜਕ ਹਾਦਸੇ (Road accidents) ਵਾਲੀ ਬਸ ਵਿਚ 40 ਵਿਅਕਤੀ ਸਵਾਰ ਸਨ । ਉਕਤ ਸੜਕ ਹਾਦਸਾ ਰਾਸ਼ਟਰੀ ਰਾਜਮਾਰਗ 152 `ਤੇ ਬੁਚਾਵਾਸ ਕੱਟ ਦੇ ਨੇੜੇ ਵਾਪਰਿਆ । ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟਰੱਕ ਸੜਕ ਕੰਢੇ ਖੜ੍ਹਾ ਸੀ ਉਦੋਂ ਹੀ ਬੱਸ ਪਿੱਛੇ ਤੋਂ ਉਸ ਨਾਲ ਟਕਰਾ ਗਈ । ਪੁਲਸ ਨੂੰ ਸ਼ੱਕ ਹੈ ਕਿ ਹਾਦਸਾ ਬੱਸ ਡਰਾਈਵਰ ਨੂੰ ਨੀਂਦ ਆਉਣ ਕਾਰਨ ਹੋਇਆ ਹੈ ।
ਸਿਵਲ ਹਸਪਤਾਲ ਮਹੇਂਦਰਗੜ੍ਹ ਵਿਚ ਚੱਲ ਰਿਹਾ ਹੈ ਜਖਮੀਆਂ ਦਾ ਇਲਾਜ
ਪੁਲਸ ਅਤੇ ਸਥਾਨਕ ਲੋਕਾਂ ਨੇ ਖਿੜਕੀ ਰਾਹੀਂ ਸੈਲਾਨੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ । ਸਾਰੇ ਜ਼ਖ਼ਮੀਆਂ (injured) ਦਾ ਇਲਾਜ ਮਹਿੰਦਰਗੜ੍ਹ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ । ਬੱਸ ਮਨਾਲੀ ਤੋਂ ਜੈਪੁਰ ਜਾ ਰਹੀ ਸੀ । ਹਿਮਾਚਲ ਪ੍ਰਦੇਸ਼ ਦੇ ਮਨਾਲੀ ਤੋਂ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਵੋਲਵੋ ਬੱਸ ਜੈਪੁਰ ਜਾ ਰਹੀ ਸੀ । ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ, ਜਿਵੇਂ ਹੀ ਇਹ ਰਾਸ਼ਟਰੀ ਹਾਈਵੇਅ-152 `ਤੇ ਬੁਚਾਵਾਸ ਕੱਟ `ਤੇ ਪਹੁੰਚੀ, ਬੱਸ ਸੜਕ ਕੰਢੇ ਖੜ੍ਹੇ ਇੱਕ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ।
