ਅਮਰੀਕਾ ਦੀ ਯੂਨੀਵਰਸਿਟੀ `ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਪ੍ਰੋਵੀਡੈਂਸ (ਅਮਰੀਕਾ), 15 ਦਸੰਬਰ 2025 : ਅਮਰੀਕਾ `ਚ ਰੋਡ ਆਈਲੈਂਡ ਸੂਬੇ ਦੇ ਪ੍ਰੋਵੀਡੈਂਸ ਸ਼ਹਿਰ `ਚ ਸਥਿਤ ਬ੍ਰਾਊਨ ਯੂਨੀਵਰਸਿਟੀ `ਚ ਅੰਤਿਮ ਪ੍ਰੀਖਿਆਵਾਂ ਦੌਰਾਨ ਹੋਈ ਗੋਲੀਬਾਰੀ `ਚ 2 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ। ਸ਼ੱਕੀ ਵਿਅਕਤੀ ਨੇ ਪਾਏ ਹੋਏ ਸਨ ਕਾਲੇ ਰੰਗ ਦੇ ਕੱਪੜੇ ਪੁਲਸ ਅਧਿਕਾਰੀ ਟਿਮੋਥੀ ਓਹਾਰਾ ਨੇ ਕਿਹਾ ਕਿ ਸ਼ੱਕੀ ਵਿਅਕਤੀ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ ਅਤੇ ਉਸ ਨੂੰ ਆਖਰੀ ਵਾਰ ਇੰਜੀਨੀਅਰਿੰਗ ਭਵਨ ਤੋਂ ਬਾਹਰ ਨਿਕਲਦੇ ਦੇਖਿਆ ਗਿਆ ਸੀ, ਜਿੱਥੇ ਹਮਲਾ ਹੋਇਆ ਸੀ । ਇਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ `ਤੇ ਕਿਹਾ ਕਿ ਹਮਲਾਵਰ ਨੇ ਇਕ ਬੰਦੂਕ ਦੀ ਵਰਤੋਂ ਕੀਤੀ ਸੀ।
