ਸਰਾਫਾ ਵਪਾਰੀ ਦੇ ਰੇਲਗੱਡੀ `ਚ ਸੌਣ ਵੇਲੇ ਕਰੋੜਾਂ ਦੇ ਗਹਿਣੇ ਚੋਰੀ ਥਾਣੇ, 11 ਦਸੰਬਰ 2025 : ਮਹਾਰਾਸ਼ਟਰ ਦੇ ਸੋਲਾਪੁਰ ਤੋਂ ਮੁੰਬਈ ਜਾ ਰਹੇ ਇਕ ਸਰਾਫਾ ਵਪਾਰੀ ਦੇ 5.53 ਕਰੋੜ ਰੁਪਏ ਦੇ ਗਹਿਣੇ ਰੇਲਗੱਡੀ `ਚ ਚੋਰੀ ਹੋ ਗਏ। ਇਹ ਘਟਨਾ 6-7 ਦਸੰਬਰ ਦੀ ਰਾਤ ਨੂੰ ਵਾਪਰੀ ਜਦੋਂ ਵਪਾਰੀ ਸਿੱਧੇਸ਼ਵਰ ਐਕਸਪ੍ਰੈੱਸ ਰਾਹੀਂ ਸੋਲਾਪੁਰ ਤੋਂ ਮੁੰਬਈ ਜਾ ਰਿਹਾ ਸੀ । ਪੀੜ੍ਹਤ ਦੀ ਸਿ਼ਕਾਇਤ ਤੇ ਕਰ ਦਿੱਤਾ ਗਿਆ ਹੈ ਕੇੇਸ ਦਰਜ ਗੌਰਮਿੰਟ ਰੇਲਵੇ ਪੁਲਸ (ਜੀ. ਆਰ. ਪੀ.) ਅਨੁਸਾਰ ਵਪਾਰੀ ਨੇ 4,456 ਗ੍ਰਾਮ ਸੋਨੇ ਦੇ ਗਹਿਣਿਆਂ ਵਾਲੇ ਦੋ ਟਰਾਲੀ ਬੈਗ ਇਕ ਚੇਨ ਨਾਲ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਨੂੰ ਆਪਣੀ ਸੀਟ ਦੇ ਹੇਠਾਂ ਰੱਖਿਆ ਹੋਇਆ ਸੀ । ਉਸ ਦੇ ਸੌਣ ਤੋਂ ਬਾਅਦ ਕਿਸੇ ਅਣਪਛਾਤੇ ਚੋਰ ਨੇ ਕਥਿਤ ਤੌਰ `ਤੇ ਚੇਨ ਤੋੜ ਦਿੱਤੀ ਤੇ ਦੋਵੇਂ ਬੈਗ ਲੈ ਕੇ ਗਾਇਬ ਹੋ ਗਿਆ । ਪੀੜਤ ਦੀ ਸਿ਼ਕਾਇਤ `ਤੇ ਮਾਮਲਾ ਦਰਜ ਕੀਤਾ ਗਿਆ ਹੈ।
